ਟਰੰਪ ਨੇ ਕਿਹਾ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ, ਇਸ ‘ਤੇ ਕੀ ਕਹਿਣਾ ਹੈ ਮਾਹਰਾਂ ਦਾ?

TeamGlobalPunjab
1 Min Read

ਵਾਸ਼ਿੰਗਟਨ: ਡੋਨਲਡ ਟਰੰਪ ਵਲੋਂ ਸੋਮਵਾਰ ਨੂੰ ਹਸਪਤਾਲ ਛੱਡਣ ਤੋਂ ਬਾਅਦ ਜਾਰੀ ਕੀਤੀ ਗਈ ਇੱਕ ਵ੍ਹਾਈਟ ਹਾਊਸ ਵੀਡੀਓ ਵਿੱਚ ਕਿਹਾ ਗਿਆ ਕਿ ਤੁਸੀ ਇਸ ਨੂੰ ਹਰਾ ਦਵੋਗੇ ਇਸ ਨੂੰ ਆਪਣੇ ‘ਤੇ ਹਾਵੀ ਨਾਂ ਹੋਣ ਦਵੋ ਇਸ ਤੋਂ ਨਾਂ ਡਰੋ।

ਟਰੰਪ ਦੇ ਦਾਅਵੇ ਅਨੁਸਾਰ COVID-19 ਤੋਂ ਖਤਰਨਾਕ ਫਲੂ ਵੀ ਹੈ। ਸੀਡੀਸੀ ਦੇ ਅੰਦਾਜ਼ਿਆਂ ਅਨੁਸਾਰ, ਫਲੂ 2010 ਤੋਂ ਹਰ ਸਾਲ 12,000 ਤੋਂ 61,000 ਅਮਰੀਕੀਆਂ ਦੀ ਜਾਨ ਲੈ ਚੁੱਕਿਆ ਹੈ।

ਉਨ੍ਹਾਂ ਕਿਹਾ ਇਹ ਸੱਚ ਹੈ ਕਿ COVID-19 ਦੀ ਲਪੇਟ ‘ਚ ਆਉਣ ਵਾਲੇ ਸਾਰੇ ਲੋਕਾਂ ‘ਚ ਸਿਰਫ ਹਲਕੇ ਲੱਛਣ ਪਾਏ ਜਾਂਦੇ ਹਨ। ਪਰ ਮਾਹਰ ਇਹ ਅਨੁਮਾਨ ਨਹੀਂ ਲਗਾ ਸਕਦੇ ਹਨ ਕਿ ਕਿਹੜੇ ਮਰੀਜ ਖਤਰਨਾਕ ਜਾਂ ਜਾਨਲੇਵਾ ਸੰਕਰਮਣ ਵਿਕਸਿਤ ਕਰਨਗੇ ਅਤੇ ਅਮਰੀਕੀਆਂ ਦੇ ਸਿਰਫ ਇੱਕ ਛੋਟੇ ਜਿਹੇ ਹਿੱਸੇ ਨੂੰ ਕੋਰੋਨਵਾਇਰਸ ਨੇ ਪ੍ਰਭਾਵਿਤ ਕੀਤਾ ਹੈ, ਜਿਸਦਾ ਮਤਲੱਬ ਹੈ ਕਿ ਵੱਡੀ ਗਿਣਤੀ ‘ਚ ਲੋਕ ਹਾਲੇ ਵੀ ਵਾਇਰਸ ਦੇ ਖਤਰੇ ‘ਚ ਨਹੀਂ ਹਨ।

ਕੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਡਰਨਾ ਚਾਹੀਦਾ ਹੈ ? ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਹੋਣ ਵਾਲੀਆਂ ਮੌਤਾਂ ਚਿੰਤਾਂ ਦਾ ਵਿਸ਼ਾ ਹੈ। ਹਾਲੇ ਵੀ ਠੀਕ ਹੋਣ ਵਾਲੇ ਰਾਸ਼ਟਰਪਤੀ ਨੂੰ ਹਰ ਰੋਜ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।

- Advertisement -

Share this Article
Leave a comment