ਦੋ ਦਹਾਕੇ ਪਹਿਲਾਂ ਬਣੀਆਂ ਹਿਮਾਚਲ ਦੀਆਂ ਸੜਕਾਂ ਨੂੰ ਕੀਤਾ ਜਾਵੇਗਾ ਚੌੜਾ

Prabhjot Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਦੋ ਦਹਾਕੇ ਪਹਿਲਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀਆਂ ਸੜਕਾਂ ਦੀ ਦੋਬਾਰਾ ਤੋਂ ਮੇਟਲਿੰਗ ਓਰ ਟਾਰਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਨੂੰ ਪੰਜ ਮੀਟਰ ਤੱਕ ਚੌੜਾ ਵੀ ਕੀਤਾ ਜਾਵੇਗਾ। ਇਸ ਲਈ ਪ੍ਰਦੇਸ਼ ਸਰਕਾਰ ਨੇ ਕੇਂਦਰ ਨੂੰ 2763 ਕਰੋੜ ਦੀ ਡੀਪੀਆਰ ਭੇਜੀ ਹੈ। ਪ੍ਰਦੇਸ਼ ਵਿੱਚ ਲਗਭਗ 2521 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ। ਕੇਂਦਰ ਨੂੰ ਭੇਜੀ ਡੀਪੀਆਰ ਵਿੱਚ ਉਨ੍ਹਾਂ ਸੜਕਾਂ ਨੂੰ ਪਹਿਲ ਦਿੱਤੀ ਗਈ ਹੈ ਜੋ ਹਸਪਤਾਲਾਂ, ਸਕੂਲਾਂ ਅਤੇ ਬਾਗਬਾਨਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸੜਕਾਂ ਹਨ।

527 ਕਿਲੋਮੀਟਰ ਦੇ ਲਗਭਗ ਸੜਕਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੈ। ਜਲਦੀ ਹੀ ਕੇਂਦਰੀ ਟੀਮ ਸੜਕਾਂ ਦੀ ਪੜਤਾਲ ਲਈ ਆਵੇਗੀ। ਇਸ ਦੇ ਲਈ ਕੇਂਦਰ ਦੇ ਅਧਿਕਾਰੀਆਂ ਨੇ ਰਾਜ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਡੀਪੀਆਰ ਮਨਜ਼ੂਰ ਹੁੰਦੇ ਹੀ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਈ.ਵਿਕਾਸ ਸੂਦ ਨੇ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਸੜਕਾਂ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਸੜਕਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਪਹਿਲੇ ਪੜਾਅ ਵਿੱਚ ਸਾਲ 2002 ਤੋਂ 2007 ਤੱਕ ਬਣਾਈਆਂ ਗਈਆਂ ਸਨ। ਜਦੋਂ ਸੜਕਾਂ ਬਣੀਆਂ ਤਾਂ ਇਨ੍ਹਾਂ ਦੀ ਚੌੜਾਈ ਤਿੰਨ ਮੀਟਰ ਸੀ। ਹੁਣ ਇਨ੍ਹਾਂ ਦੀ ਚੌੜਾਈ ਵਧਾਈ ਜਾਵੇਗੀ। ਮੈਦਾਨੀ ਖੇਤਰਾਂ ਵਿੱਚ, ਚੌੜਾਈ ਪੰਜ ਮੀਟਰ ਤੱਕ ਹੋਵੇਗੀ। ਪਹਾੜੀ ਖੇਤਰਾਂ ਵਿੱਚ, ਇਹਨਾਂ ਨੂੰ ਵਧਾ ਕੇ 3.75 ਮੀਟਰ ਤੱਕ ਕੀਤਾ ਜਾਵੇਗਾ। ਇਸ ਚੌੜਾਈ ਨੂੰ ਥਾਂ ਦੇ ਹਿਸਾਬ ਨਾਲ ਵਧਾਇਆ ਜਾਵੇਗਾ। ਸੜਕਾਂ ਦੇ ਨਾਲ ਕੰਡਿਆਲੀ ਤਾਰ ਦੇ ਨਾਲ-ਨਾਲ ਨਾਲੀਆਂ ਵੀ ਪੱਕੀਆਂ ਕੀਤੀਆਂ ਜਾਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment