ਸਰਕਾਰ ਵੱਲੋਂ ਫਿਰ ਤੋਂ ਸ਼ੁਰੂ ਹੋ ਸਕਦੀ ਹੈ LPG ਸਿਲੰਡਰ ‘ਤੇ ਸਬਸਿਡੀ

Rajneet Kaur
2 Min Read

ਨਿਊਜ਼ ਡੈਸਕ: ਸਰਕਾਰ ਵੱਲੋਂ LPG ਸਿਲੰਡਰ ‘ਤੇ ਸਬਸਿਡੀ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਊਰਜਾ ਪਰਿਵਰਤਨ ਕਮੇਟੀ ਦੀ ਰਿਪੋਰਟ ਵਿੱਚ ਸੱਤ ਤੋਂ ਅੱਠ ਸਿਲੰਡਰਾਂ ‘ਤੇ ਸਾਲਾਨਾ ਸਬਸਿਡੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਅਜਿਹੇ ‘ਚ ਉਮੀਦ ਹੈ ਕਿ ਸਰਕਾਰ ਇਸ ‘ਤੇ ਜਲਦ ਹੀ ਕੋਈ ਫੈਸਲਾ ਲੈ ਸਕਦੀ ਹੈ।

ਦੱਸ ਦੇਈਏ ਕਿ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦੀ ਸ਼ੁਰੂਆਤ ਮੋਦੀ ਸਰਕਾਰ ਨੇ ਸਾਲ 2016 ‘ਚ ਕੀਤੀ ਸੀ। ਉਦੋਂ ਤੋਂ ਸਤੰਬਰ 2022 ਤੱਕ 9.5 ਕਰੋੜ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਐਲਪੀਜੀ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਅੱਜ ਦੇਸ਼ ਦੇ 30 ਕਰੋੜ ਘਰਾਂ ਵਿੱਚ ਐਲਪੀਜੀ ਦੀ ਵਰਤੋਂ ਹੋ ਰਹੀ ਹੈ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਐੱਲ.ਪੀ.ਜੀ. ਦੀ ਕੀਮਤ ਜ਼ਿਆਦਾ ਹੋਣ ਕਾਰਨ ਦੇਸ਼ ਦੇ 85 ਫੀਸਦੀ ਘਰ ਖਾਣਾ ਪਕਾਉਣ ਲਈ ਐੱਲ.ਪੀ.ਜੀ. ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਨਹੀਂ ਹਨ। ਦਸਣਯੋਗ ਹੈ ਕਿ  ਕੋਰੋਨਾ ਦੌਰ ਤੋਂ ਪਹਿਲਾਂ ਸਰਕਾਰ ਵੱਲੋਂ ਸਾਲਾਨਾ 12 ਸਿਲੰਡਰਾਂ ‘ਤੇ ਸਬਸਿਡੀ ਦਿੱਤੀ ਜਾਂਦੀ ਸੀ। ਪਰ ਹੁਣ ਅੱਠ ਸਿਲੰਡਰਾਂ ‘ਤੇ ਐਲਪੀਜੀ ਸਬਸਿਡੀ ਦੇਣ ਦੀ ਗੱਲ ਚੱਲ ਰਹੀ ਹੈ। ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ ਘਟਾਉਣ ਨਾਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਕੁੱਲ ਰਕਮ ਵਿੱਚ 13 ਤੋਂ 15 ਫੀਸਦੀ ਦੀ ਕਮੀ ਆਵੇਗੀ।

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਇੱਕ ਘਰ ਵਿੱਚ ਖਾਣਾ ਬਣਾਉਣ ਲਈ ਸਾਲਾਨਾ ਅੱਠ ਸਿਲੰਡਰ ਦੀ ਲੋੜ ਹੁੰਦੀ ਹੈ। ਰਿਪੋਰਟ ‘ਚ ਪਹਿਲਾਂ ਦੀ ਤਰ੍ਹਾਂ ਅਮੀਰ ਲੋਕਾਂ ਦੀ ਤਰਫੋਂ ਸਬਸਿਡੀ ਛੱਡਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਪਰਿਵਾਰ ਹਰ ਸਾਲ ਤਿੰਨ ਸਿਲੰਡਰ ਲੈਂਦਾ ਹੈ ਤਾਂ ਉਸ ਨੂੰ ਚਾਰ ਤੋਂ ਸੱਤ ਸਿਲੰਡਰ ਲੈਣ ਵਾਲਿਆਂ ਨਾਲੋਂ ਵੱਧ ਸਬਸਿਡੀ ਦਿੱਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment