ਮਥੁਰਾ: ਵਰਿੰਦਾਵਨ ਕੋਤਵਾਲੀ ਇਲਾਕੇ ਵਿੱਚ ਸ਼ਨੀਵਾਰ ਤੜਕਸਾਰ ਇੱਕ ਮਾਲ ਗੱਡੀ ਦੇ ਡੱਬੇ ਪਲਟ ਗਏ। ਜਾਣਕਾਰੀ ਮੁਤਾਬਕ ਮਾਲ ਗੱਡੀ ਆਗਰਾ ਤੋਂ ਦਿੱਲੀ ਜਾ ਰਹੀ ਸੀ। ਮਾਲ ਗੱਡੀ ਵਿੱਚ ਸੀਮਿੰਟ ਦੀਆਂ ਬੋਰੀਆਂ ਪਈਆਂ ਹੋਈਆਂ ਸਨ।
ਮਾਲ ਗੱਡੀ ਆਗਰਾ ਤੋਂ ਦਿੱਲੀ ਜਾ ਰਹੀ ਸੀ। ਡੱਬੇ ਪਲਟਣ ਕਾਰਨ ਰੇਲਵੇ ਟਰੈਕ ਨੁਕਸਾਨਿਆ ਗਿਆ ਹੈ। ਜਿਸ ਕਾਰਨ ਆਗਰਾ-ਦਿੱਲੀ ਰੇਲ ਮਾਰਗ ਕਾਫੀ ਪ੍ਰਭਾਵਿਤ ਹੋਇਆ।
ਫਿਲਹਾਲ ਮੌਕੇ ‘ਤੇ ਜੇਸੀਬੀ ਅਤੇ ਰੇਲਵੇ ਟੀਮ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਇਸ ਕਾਰਨ ਕਈ ਵਾਹਨਾਂ ਦੇ ਰੂਟ ਡਾਇਵਰਸ਼ਨ ਕੀਤੇ ਗਏ ਹਨ। ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।