ਲਖਨਊ ਤੋਂ ਆਈ ਖੁਸ਼ੀ ਦੀ ਖ਼ਬਰ ! ਢਾਈ ਸਾਲ ਦੇ ਬੱਚੇ ਨੇ ਕੋਰੋਨਾ ਵਾਇਰਸ ਨੂੰ ਹਰਾਇਆ

TeamGlobalPunjab
1 Min Read

ਲਖਨਊ : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਇਸੇ ਦੌਰਾਨ ਹੀ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਿਕ ਇਥੇ ਇਕ ਢਾਈ ਸਾਲ ਦੇ ਬੱਚੇ ਨੇ ਕੋਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕਰ ਲਈ ਹੈ । ਇਹ ਬੱਚਾ ਕੋਰੋਨਾ ਪਾਜ਼ਿਟਿਵ ਸੀ ਅਤੇ ਹੁਣ ਬਿਲਕੁਲ ਹੀ ਦਰੁਸਤ ਹੋ ਗਿਆ ਹੈ ।

ਦੱਸ ਦੇਈਏ ਕਿ ਬੱਚੇ ਦਾ ਇਲਾਜ ਕਿੰਗ ਜਾਰਜ ਯੂਨੀਵਰਸਿਟੀ ਵਿਚ ਚੱਲ ਰਿਹਾ ਸੀ ਅਤੇ ਇਸ ਦੀ ਰਿਪੋਰਟ ਪਿਛਲੇ ਸੋਮਵਾਰ ਪਾਜ਼ਿਟਿਵ ਆਈ ਸੀ । ਇਸ ਤੋਂ ਬਾਅਦ ਉਸ ਦੀਆ 2 ਰਿਪੋਰਟ ਸਕਰਾਤਮਕ ਆਉਣ ਤੇ ਹੀ ਉਸ ਨੂੰ ਦਰੁਸਤ ਐਲਾਨਿਆ ਗਿਆ ਹੈ ।

ਧਿਆਨ ਦੇਣ ਯੋਗ ਹੈ ਕਿ ਉਤਾਰ ਪ੍ਰਦੇਸ਼ ਵਿਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ 448 ਹੋ ਗਈ ਹੈ । ਅੱਜ ਫਿਰ ਇਥੇ ਇਸ ਦੇ 15 ਤਾਜੇ ਮਾਮਲੇ ਸਾਹਮਣੇ ਆਏ ਹਨ ।

Share this Article
Leave a comment