ਮੁੜ ਸੱਤਾ ਮਿਲੀ ਤਾਂ ਮੁਫ਼ਤ ‘ਚ ਹੋਵੇਗਾ ਅਮਰੀਕੀਆਂ ਦਾ ਕੋਰੋਨਾ ਇਲਾਜ : ਟਰੰਪ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਦਾ ਪ੍ਰਸਾਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਵੀ ਸਿਖਰਾਂ ‘ਤੇ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਵਾਇਰਸ ਦਾ ਇਲਾਜ ਮੁਫਤ ਦੇਣ ਦਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੁੜ ਤੋਂ ਸੱਤਾ ਮਿਲਦੀ ਹੈ ਤਾਂ ਉਹ ਸਾਰੇ ਅਮਰੀਕੀਆਂ ਦਾ ਕੋਰੋਨਾ ਵਾਇਰਸ ਦਾ ਇਲਾਜ ਮੁਫਤ ‘ਚ ਕਰਨਗੇ। ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਜਿਹੜਾ ਐਂਟੀਬਾਡੀ ਇਲਾਜ ਉਨ੍ਹਾਂ ਨੂੰ ਮਿਲਿਆ ਸੀ, ਅਮਰੀਕਾ ਦੀ ਜਨਤਾ ਲਈ ਉਹ ਮੁਫ਼ਤ ਵਿੱਚ ਉਪਲੱਬਧ ਕਰਵਾਇਆ ਜਾਵੇਗਾ।

ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਤੋਂ ਆਪਣੀ ਰਿਕਵਰੀ ਦਾ ਚੋਣ ਲਾਭ ਲੈਂਦੇ ਹੋਏ ਇਸ ਨੂੰ “ਟਰੰਪ ਸੁਪਰ ਰਿਕਵਰੀ” ਦੱਸਿਆ। ਇਸ ਤੋਂ ਇਲਾਵਾ ਆਪਣੇ ਵਿਰੋਧੀ ਨੂੰ “ਬਾਈਡਨ ਡਿਪ੍ਰੈਸ਼ਨ” ਕਰਾਰ ਦਿੱਤਾ।

ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਵਿੱਚ ਇਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਚੁੱਕਿਆ ਹੈ। ਜਿਸ ਦੇ ਚੱਲਦੇ ਹੋਏ ਅਮਰੀਕਾ ਵਿੱਚ ਚੋਣ ਪ੍ਰਚਾਰ ਵੀ ਜ਼ੋਰਾਂ ‘ਤੇ ਹੈ।

- Advertisement -

Share this Article
Leave a comment