ਸੁਸ਼ਾਂਤ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ; ਸਿਨਮੇਘਰਾਂ ‘ਚ ਫਿਰ ਤੋਂ ਰਿਲੀਜ਼ ਹੋਵੇਗੀ ਫਿਲਮ

Rajneet Kaur
2 Min Read

ਨਿਊਜ਼ ਡੈਸਕ: ਭਾਰਤ ਦੇ ਸਭ ਤੋਂ ਸਫਲ ਕ੍ਰਿਕਟ ਕਪਤਾਨ ਐਮ.ਐਸ. ਧੋਨੀ ਦੀ ਬਾਇਓਪਿਕ ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਹੋ ਰਹੀ ਹੈ। ਸਾਲ 2016 ‘ਚ ਆਈ ਇਹ ਫਿਲਮ 12 ਮਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਫਿਰ ਤੋਂ ਰਿਲੀਜ਼ ਹੋਵੇਗੀ।

ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ। ਸਟਾਰ ਸਟੂਡੀਓਜ਼ ਅਤੇ ਡਿਜ਼ਨੀ ਸਟਾਰ ਦੇ ਮੁਖੀ ਬਿਕਰਮ ਦੁੱਗਲ ਨੇ ਅੱਜ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ। ਦੁੱਗਲ ਨੇ ਕਿਹਾ ਕਿ ਇਸ ਰੀ-ਰਿਲੀਜ਼ ਦਾ ਮਕਸਦ ਕ੍ਰਿਕਟ ਪ੍ਰਸ਼ੰਸਕਾਂ ਨੂੰ ਫਿਰ ਤੋਂ ਜਾਦੂਈ ਪਲਾਂ ਦਾ ਅਨੁਭਵ ਕਰਾਉਣਾ ਹੈ। ਨੀਰਜ ਪਾਂਡੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਕਿਆਰਾ ਅਡਵਾਨੀ, ਦਿਸ਼ਾ ਪਟਾਨੀ, ਭੂਮਿਕਾ ਚਾਵਲਾ ਅਤੇ ਅਨੁਪਮ ਖੇਰ ਮੁੱਖ ਭੂਮਿਕਾਵਾਂ ਵਿੱਚ ਸਨ।

ਧੋਨੀ ਦੀ ਬਾਇਓਪਿਕ ਦਾ ਰਿਲੀਜ਼ ਹੋਣਾ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ।ਦਸ ਦਈਏ ਕਿ  ਇਸ ਬਾਲੀਵੁੱਡ ਸਟਾਰ ਨੇ 14 ਜੂਨ 2020 ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ।  ਸੁਸ਼ਾਂਤ ਦੇ ਚੰਗੇ ਦੋਸਤਾਂ ‘ਚੋਂ ਇਕ ਮਹਿੰਦਰ ਸਿੰਘ ਧੋਨੀ ਇਸ ਖਬਰ ਤੋਂ ਕਾਫੀ ਹੈਰਾਨ ਹਨ। ਫਿਲਮ ‘ਚ ਸੁਸ਼ਾਂਤ ਨੇ ਧੋਨੀ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਸ ਭੂਮਿਕਾ ਨੂੰ ਨਿਭਾਉਣ ਲਈ ਸੁਸ਼ਾਂਤ ਨੇ ਨੌਂ ਮਹੀਨਿਆਂ ਤੋਂ ਵੱਧ ਸਮੇਂ ਤੱਕ ਕ੍ਰਿਕਟ ਦੀ ਸਿਖਲਾਈ ਲਈ ਸੀ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment