ਰਾਖੀ ਸਾਵੰਤ ਨੇ ਨਮਾਜ਼ ਪੜ੍ਹਦਿਆਂ ਕੀਤੀਆਂ 2 ਗਲਤੀਆਂ, ਗੁਸੇ ‘ਚ ਆਏ ਲੋਕਾਂ ਨੇ ਕਿਹਾ- ਇਹ ਨਮਾਜ਼ ਹੈ ਜਾਂ ਮਜ਼ਾਕ?

Rajneet Kaur
3 Min Read

ਨਿਊਜ਼ ਡੈਸਕ: ਰਾਖੀ ਸਾਵੰਤ ਨੇ ਪੂਰੇ ਰੋਜ਼ੇ ਰਖੇ ਹਨ। ਆਏ ਦਿਨ ਉਹ ਸੋਸ਼ਲ ਮੀਡੀਆ ‘ਤੇ ਇਫਤਾਰੀ ਕਰਦੇ ਹੋਏ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਨਮਾਜ਼ ਅਦਾ ਕਰਨ ਦੇ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ।  ਹਾਲ ਹੀ ‘ਚ ਰਾਖੀ ਸਾਵੰਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੌਰਾਨ ਅਭਿਨੇਤਰੀ ਨੇ ਨਮਾਜ਼ ਅਦਾ ਕਰਦੇ ਸਮੇਂ ਇਕ ਗਲਤੀ ਕਰ ਦਿੱਤੀ, ਜਿਸ ਤੋਂ ਬਾਅਦ ਲੋਕ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।

ਦਸ ਦਈਏ ਕਿ ਆਦਿਲ ਦੁਰਾਨੀ ਨਾਲ ਵਿਆਹ ਕਰਨ ਤੋਂ ਬਾਅਦ ਰਾਖੀ ਸਾਵੰਤ ਨੇ ਮੁਸਲਿਮ ਧਰਮ ਕਬੂਲ ਕਰ ਲਿਆ ਸੀ। ਰਾਖੀ ਆਦਿਲ ਤੋਂ ਵੱਖ ਹੋਣ ਦੇ ਬਾਵਜੂਦ ਮੁਸਲਿਮ ਧਰਮ ਦਾ ਪਾਲਣ ਕਰ ਰਹੀ ਹੈ।ਇੱਥੋਂ ਤੱਕ ਕਿ ਅਦਾਕਾਰਾ ਨੇ ਰਮਜ਼ਾਨ ਵਿੱਚ ਰੋਜ਼ਾ ਰੱਖਿਆ ਹੋਇਆ ਹੈ ਅਤੇ ਉਹ ਕਦੇ ਇਫਤਾਰੀ ਕਰਦੇ ਸਮੇਂ ਅਤੇ ਕਦੇ ਨਮਾਜ਼ ਅਦਾ ਕਰਦੇ ਹੋਏ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਹੀ ਰਾਖੀ ਸਾਵੰਤ ਨੇ ਨਮਾਜ਼ ਅਦਾ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ, ਇਹ ਵਾਇਰਲ ਹੋਣਾ ਸ਼ੁਰੂ ਹੋ ਗਿਆ। ਅਜਿਹਾ ਇਸ ਲਈ ਕਿਉਂਕਿ ਨਮਾਜ਼ ਪੜ੍ਹਦੇ ਸਮੇਂ ਨੇਲ ਪਾਲਿਸ਼ ਨਹੀਂ ਲਗਾਈ ਜਾਂਦੀ। ਪਰ ਵੀਡੀਓ ‘ਚ ਰਾਖੀ ਸਾਵੰਤ ਨੇਲ ਪਾਲਿਸ਼ ਲਗਾ ਕੇ ਨਮਾਜ਼ ਅਦਾ ਕਰ ਰਹੀ ਹੈ। ਇੰਨਾ ਹੀ ਨਹੀਂ ਵੀਡੀਓ ਦੇ ਬੈਕਗ੍ਰਾਊਂਡ ‘ਚ ਗੀਤ ਚੱਲ ਰਿਹਾ ਹੈ। ਬਸ ਫਿਰ ਕੀ ਸੀ, ਰਾਖੀ ਸਾਵੰਤ ਲਗਾਤਾਰ ਆਪਣੀਆਂ ਗਲਤੀਆਂ ਕਾਰਨ ਟ੍ਰੋਲ ਹੋ ਰਹੀ ਹੈ।

ਇੱਕ ਟ੍ਰੋਲਰ ਨੇ ਲਿਖਿਆ- ‘ਨਮਾਜ਼ ਹੈ ਜਾਂ ਫਿਰ ਮਜ਼ਾਕ।  ਨੇਲ ਪੇਂਟ ਲਗਾ ਕੇ ਕੋਣ ਕਰਦਾ ਹੈ ਨਮਾਜ਼। ਇਕ ਹੋਰ ਯੂਜ਼ਰ ਨੇ ਲਿਖਿਆ- ‘ਓਵਰਐਕਟਿੰਗ ਦੀ ਦੁਕਾਨ।’ ਤੀਜੇ ਟ੍ਰੋਲਰ ਨੇ ਲਿਖਿਆ- ‘ਨਮਾਜ਼ ‘ਚ ਗੀਤ ਨਹੀਂ ਚੱਲਦੇ ਅਤੇ ਨਾ ਹੀ ਨੇਲ ਪਾਲਿਸ਼ ਲਗਾਈ ਜਾਂਦੀ ਹੈ।’ ਦੱਸ ਦਈਏ ਕਿ ਰਾਖੀ ਸਾਵੰਤ ਨੂੰ ਹਾਲ ਹੀ ‘ਚ ਧਮਕੀ ਭਰੀ ਈਮੇਲ ਮਿਲੀ ਹੈ। ਲਾਰੇਂਸ ਬਿਸ਼ਨੋਈ ਦੀ ਤਰਫੋਂ ਰਾਖੀ ਨੂੰ ਇਹ ਈਮੇਲ ਭੇਜੀ ਗਈ ਹੈ। ਜਿਸ ਵਿੱਚ ਰਾਖੀ ਨੂੰ ਸਲਮਾਨ ਬਾਰੇ ਗੱਲ ਨਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਜੇਕਰ ਉਹ ਸਲਮਾਨ ਤੋਂ ਦੂਰ ਨਹੀਂ ਰਹੀ ਤਾਂ ਉਹ ਉਸ ਨੂੰ ਮਾਰ ਦੇਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment