ਇਸ ਹਫਤੇ ਸੋਨਾ ਖਰੀਦਣ ਦਾ ਸੁਨਿਹਰੀ ਮੌਕਾ

Rajneet Kaur
3 Min Read

ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਹਫਤੇ ਵੀ ਸੋਨੇ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਸੋਨੇ ਦੀ ਕੀਮਤ ਹੁਣ 60,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਈ ਹੈ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਇਹ 58,380 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਜਦੋਂਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਇਹ 59,492 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੇ ਅਨੁਸਾਰ, ਇਸ ਹਫਤੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਸੋਮਵਾਰ – ਸੋਨੇ ਦੀ ਕੀਮਤ 59,370 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

ਮੰਗਲਵਾਰ – ਸੋਨੇ ਦੀ ਕੀਮਤ 59,380 ਰੁਪਏ ‘ਤੇ ਬੰਦ ਹੋਈ।

- Advertisement -

ਬੁੱਧਵਾਰ – 58,859 ਰੁਪਏ ‘ਤੇ ਬੰਦ ਹੋਇਆ

ਵੀਰਵਾਰ – ਸੋਨੇ ਦੀ ਕੀਮਤ 58,670 ਸੀ

ਸ਼ੁੱਕਰਵਾਰ – ਕੀਮਤਾਂ 58,380 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈਆਂ।

ਦਸ ਦਈਏ ਕਿ ਇਸ ਦੇ ਨਾਲ ਹੀ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 59,492 ਰੁਪਏ ‘ਤੇ ਬੰਦ ਹੋਈ ਸੀ ਅਤੇ ਇਸ ਹਫਤੇ ਸੋਨੇ ਦੀ ਕੀਮਤ ‘ਚ 1,112 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਸੋਨੇ ਦੀ ਕੀਮਤ ‘ਚ ਉਛਾਲ ਆਇਆ, ਜੋ 59,370 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕਿਆ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਇਸ ਦੀਆਂ ਕੀਮਤਾਂ ‘ਚ ਕਮੀ ਆਈ ਅਤੇ ਇਹ 58,380 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਹੀ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, 23 ਜੂਨ, 2023 ਨੂੰ ਸ਼ੁੱਧ ਸੋਨੇ ਭਾਵ 24 ਕੈਰੇਟ ਸੋਨੇ ਦੀ ਕੀਮਤ 58,395 ਰੁਪਏ ਸੀ। ਜਦੋਂਕਿ 22 ਕੈਰੇਟ ਸੋਨੇ ਦੀ ਕੀਮਤ 58,161 ਰੁਪਏ ਸੀ।

ਦੱਸ ਦਈਏ ਕਿ ਹਰ ਤਰ੍ਹਾਂ ਦੇ ਸੋਨੇ ਦੇ ਰੇਟ ਬਿਨਾਂ ਟੈਕਸ ਦੇ ਹਿਸਾਬ ਕੀਤੇ ਗਏ ਹਨ। ਸੋਨਾ ਖਰੀਦਣ ‘ਤੇ ਜੀਐਸਟੀ ਚਾਰਜ ਵੱਖਰੇ ਤੌਰ ‘ਤੇ ਅਦਾ ਕਰਨੇ ਪੈਂਦੇ ਹਨ। ਜੇਕਰ ਤੁਸੀਂ ਸੋਨੇ ਦੇ ਗਹਿਣੇ ਬਣਾਉਂਦੇ ਹੋ, ਤਾਂ ਤੁਹਾਨੂੰ ਇਸਦੇ ਮੇਕਿੰਗ ਚਾਰਜ ਲਈ ਵੱਖਰੇ ਤੌਰ ‘ਤੇ ਭੁਗਤਾਨ ਕਰਨਾ ਪੈਂਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment