ਨਿਊਜ਼ ਡੈਸਕ: ਹਰ ਸਾਲ ਹਜ਼ਾਰਾਂ ਨੌਜਵਾਨ ਪੰਜਾਬ ਤੋਂ ਦੂਰ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ੀ ਧਰਤੀ ‘ਤੇ ਜਾਂਦੇ ਹਨ। ਇਸ ਦੇ ਨਾਲ ਹੀ ਕਈ ਨੌਜਵਾਨ ਹੱਡ ਤੋੜ ਮਹਿਨਤਾਂ ਕਰਦੇ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਥੇ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਡਾਊਨਟਾਊਨ ਵਿਕਟੋਰੀਆ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਵਾਪਰੇ ਭਿਆਨਕ ਹਾਦਸੇ ਵਿੱਚ 24 ਸਾਲਾ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੋਹਾ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ’ਤੇ ਰੁਕਿਆ ਹੋਇਆ ਸੀ। ਪੁਲਿਸ ਆਈ.ਆਈ.ਓ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਕਅੱਪ ਚਾਲਕ ਨੂੰ ਕੋਰਟਨੀ ਸਟਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਤੋਂ ਬਾਅਦ ਪਤਾ ਲੱਗਾ ਕਿ ਉਹ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ। ਫਿਰ ਵੀ
ਡਰਾਈਵਰ ਨਾ ਰੁਕਿਆ ਅਤੇ ਤੇਜ਼ ਰਫਤਾਰ ਨਾਲ ਬੱਸ ਸਣੇ ਹੋਰ ਵਾਹਨਾਂ ਨਾਲ ਟਕਰਾ ਗਿਆ। ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਕਾਰਨ ਬੇਲੇਵਿਲ ਅਤੇ ਕੋਰਟਨੀ ਗਲੀਆਂ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੋਹਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਕਰੋ ਮਦਦ
24 ਸਾਲਾ ਰਜਿੰਦਰ ਸਿੰਘ ਦੀ ਦੇਹ ਨੂੰ ਪੰਜਾਬ ਲਿਜਾਣ ਅਤੇ ਸੰਸਕਾਰ ਕਰਨ ਲਈ ਗੋਫੰਡਮੀ ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ। ਤਾਂ ਜੋ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਲੈਣ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾਵੇ।
ਰਜਿੰਦਰ ਸਿੰਘ ਰੋਨੀ ਦੇ ਦੋਸਤਾਂ ਨੇ ਗੋਫੰਡਮੀ ‘ਤੇ ਪੇਜ ਸਥਾਪਿਤ ਕਰਦਿਆ ਅਪੀਲ ਕਰਦੇ ਲਿਖਿਆ, ‘ਸਾਡੇ ਪਿਆਰੇ ਦੋਸਤ, ਰੋਨੀ ਸਿੰਘ ਦੇ 24 ਸਾਲ ਦੀ ਉਮਰ ਵਿੱਚ ਦੇਹਾਂਤ ਦੀ ਦੁਖਦਾਈ ਖਬਰ ਸਾਂਝੀ ਕਰਦਿਆਂ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਡਾਊਨਟਾਊਨ ਵਿਕਟੋਰੀਆ ਵਿੱਚ ਇੱਕ ਭਿਆਨਕ ਟੱਕਰ ਵਿੱਚ ਰੋਨੀ ਦੀ ਜਾਨ ਚਲੀ ਗਈ, ਜਿਸਦਾ ਕਾਰਨ ਇੱਕ ਪਿਕਅੱਪ ਟਰੱਕ ਦਾ ਡਰਾਈਵਰ ਸੀ ਜਿਸ ਦਾ ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ।
- Advertisement -
ਰੌਨੀ ਸਿਰਫ਼ ਇੱਕ ਦੋਸਤ ਨਹੀਂ ਸੀ; ਉਹ ਆਪਣੀ ਭੈਣ ਦਾ ਭਰਾ ਤੇ ਵੱਡਾ ਭਰਾ ਸੀ, ਉਹ ਭਾਰਤ ਰਹਿੰਦੇ ਮਾਪਿਆਂ ਲਈ ਇੱਕ ਸਮਰਪਿਤ ਪੁੱਤਰ ਸੀ। ਉਹ ਇੱਕ ਖੁਸ਼ਦਿਲ ਆਤਮਾ ਸੀ ਜੋ ਜਿੱਥੇ ਵੀ ਜਾਂਦਾ ਸੀ ਖੁਸ਼ੀਆਂ ਫੈਲਾਉਂਦਾ ਸੀ, ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਰੌਨੀ ਆਪਣੇ ਖੁਦ ਦੇ ਸੁਪਨਿਆਂ ਨੂੰ ਪਰੇ ਰੱਖ ਕੇ ਪਰਿਵਾਰ ਲਈ ਹੱਡ ਤੋੜ ਮਿਹਨਤ ਕਰ ਰਿਹਾ ਸੀ।’
ਉਹਨਾਂ ਅੱਗੇ ਲਿਖਿਆ ਕਿ ‘ਅਸੀਂ ਰੌਨੀ ਦੀ ਆਖਰੀ ਇੱਛਾ ਪੂਰੀ ਕਰਨਾ ਚਾਹੁੰਦੇ ਹਾਂ, ਕਿ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾਵੇ ਤਾਂ ਕਿ ਉਸਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਇਸ ਲਈ ਿਿਕੰਨੀ ਵੀ ਕੋਈ ਮਦਦ ਕਰ ਸਕੳ ਹੈ ਜਰੂਰ ਕਰਿਓ।’