ਟੋਰਾਂਟੋ: ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਭਾਰਤ ਸਰਕਾਰ ਦੇ ਪਾਸਪੋਰਟ ਸੇਵਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਹ ਪਾਸਪੋਰਟ ਸੇਵਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੀ ਹੈ।
ਇਸ ਨਵੇਂ ਸਿਸਟਮ ਰਾਹੀਂ ਪ੍ਰਿੰਟ ਕੀਤੇ ਗਏ ਕੁੱਝ ਪਾਸਪੋਰਟਸ ਕਾਉਂਸਲਰ ਜਨਰਲ ਦਿਨੇਸ਼ ਭਾਟੀਆ ਵੱਲੋਂ ਕਾਉਂਸਲੇਟ ‘ਤੇ ਆਯੋਜਿਤ ਫੰਕਸ਼ਨ ‘ਚ ਕਮਿਊਨਿਟੀ ਮੈਂਬਰਾਂ ਤੇ ਮੀਡੀਆ ਦੀ ਹਾਜ਼ਰੀ ਵਿੱਚ ਬਿਨੈਕਾਰਾਂ ਨੂੰ ਦਿੱਤੇ ਗਏ। ਇਸ ਨਵੇਂ ਸਿਸਟਮ ਤਹਿਤ ਪਾਸਪੋਰਟ ਸੇਵਾ ਨੂੰ ਹੋਰ ਮਿਆਰੀ ਬਣਾਉਣ ਲਈ ਬਿਹਤਰ ਆਟੋਮੇਸ਼ਨ ਤੇ ਯੂਜ਼ਰ ਫਰੈਂਡਲੀ ਇੰਟਰਫੇਸ ਮੁਹੱਈਆ ਕਰਵਾਇਆ ਜਾਵੇਗਾ ਜਿਸ ਰਾਹੀਂ ਡਾਟਾ ਇੱਕਠਾ ਕਰਨ ਤੇ ਇਨਫਰਮੇਸ਼ਨ ਸਕਿਊਰਿਟੀ ਯਕੀਨੀ ਬਣਾਈ ਜਾ ਸਕੇਗੀ।
ਇਸ ਰਾਹੀਂ 13 ਜੂਨ, 2019 ਤੋਂ ਕਾਉਂਸਲੇਟ ਵੱਲੋਂ ਪਾਸਪੋਰਟ ਸਰਵਿਸਿਜ਼ ਦੀ ਕੁਸ਼ਲ ਡਲਿਵਰੀ ਯਕੀਨੀ ਬਣਾਈ ਜਾ ਸਕੇਗੀ। ਸੀਜੀਆਈ ਟੋਰਾਂਟੋ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਸੇਵਾਵਾਂ ਜਿਨ੍ਹਾਂ ਵਿੱਚ ਨਵੇਂ ਪਾਸਪੋਰਟ, ਪਾਸਪੋਰਟ ਰਿਨੀਊ ਕਰਵਾਉਣਾ, ਮੁੜ ਜਾਰੀ ਕਰਵਾਉਣਾ, ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਤੇ ਸਰੈਂਡਰ ਸਰਟੀਫਿਕੇਟ ਹਾਸਲ ਕਰਨ ਲਈ ਨਵੇਂ ਪੋਰਟਲ https://embassy.passportindia.gov.in ਦੀ ਵਰਤੋਂ ਦੀ ਸਲਾਹ ਦਿੱਤੀ ਜਾ ਰਹੀ ਹੈ। ਨਵੇਂ ਪੋਰਟਲ ਲਈ ਲਿੰਕ ਕਾਉਂਸਲੇਟ ਦੀ ਵੈੱਬਸਾਈਟ https://www.cgitoronto.gov.in/ ਤੇ ਕਾਉਂਸਲੇਟ ਦੀ ਆਊਟਸੋਰਸ ਏਜੰਸੀ ਦੀ ਵੈੱਬਸਾਈਟ http://www.blsindia-canada.com ‘ਤੇ ਉਪਲਬਧ ਹੈ।
ਸੀਜੀਆਈ ਟੋਰਾਂਟੋ ਵੱਲੋਂ ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ

Leave a Comment
Leave a Comment