ਅੱਖਾਂ ਦਾਨ ਕਰਨ ਨਾਲ ਦੂਜੇ ਨੂੰ ਜਹਾਨ ਦਿਖਾਉਣਾ ਮਹਾਨ ਪੁੰਨ

TeamGlobalPunjab
5 Min Read

 

ਅੱਖਾਂ ਦਾਨ ਕਰਨ ਦਾ ਪੰਦਰਵਾੜਾ : ਅੱਖਾਂ ਦਾ ਦਾਨ “ਅੱਖੀਆਂ ਵਾਲਿਉ, ਅੱਖੀਆਂ ਬੜੀਆਂ ਨਿਆਮਤ ਨੇ” ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ, ਗੱਡੀਆਂ ਵਿੱਚ ਨੇਤਰਹੀਣਾਂ ਵੱਲੋਂ ਪੈਸੇ ਮੰਗਣ ਸਮੇਂ ਬੋਲ ਸੁਣਾਈ ਦਿੰਦੇ ਸੀ, ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਾਉਂਦੇ ਹਨ।ਦੇਸ਼ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ।

ਛੋਟੀ ਉਮਰ ਵਿੱਚ ਖ਼ੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਨਾਲ ਕੋਰਨੀਆ ਧੁੰਧਲਾ ਹੋ ਜਾਂਦਾ ਹੈ। ਇਸ ਨਾਲ ਨਜ਼ਰ ਕਮਜੋਰ ਜਾਂ ਖਤਮ ਹੋ ਸਕਦੀ ਹੈ।ਭਾਰਤ ਵਿੱਚ 52 ਲੱਖ ਸੰਸਾਰ ਵਿੱਚ ਦੋ ਕਰੋੜ ਤੋਂ ਵੱਧ ਲੋਕ ਅੰਨੇਪਣ ਦਾ ਸ਼ਿਕਾਰ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ ਜੋ ਭਾਰਤ ‘ਚ 2,70,000 ਦੇ ਕਰੀਬ ਹੈ।

ਦੇਸ਼ ਵਿੱਚ ਦਾਨ ਵੱਜੋਂ ਹਰ ਸਾਲ 35,000 ਹੀ ਅੱਖਾਂ ਮਿਲਦੀਆਂ ਹਨ, ਜਦੋਂ ਕਿ 15 ਲੱਖ ਕਾਰਨੀਆ ਦੀ ਲੋੜ ਹੁੰਦੀ ਹੈ।ਛੱਤੀਸਗੜ੍ਹ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਹੁੰਦੀਆਂ ਹਨ।

- Advertisement -

ਸਾਲ 2016 ਵਿੱਚ 325 ਅੱਖਾਂ ਦਾਨ ਹੋਈਆਂ ਤੇ ਸਿਰਫ 120 ਵਿਅਕਤੀਆਂ ਨੂੰ ਲੱਗੀਆਂ। ਉਨਾਂ ਵਿੱਚੋਂ ਕਾਰਨੀਆ ਟਰਾਂਸਪਲਾਂਟ ਸਿਵਾ ਕੋਈ ਇਲਾਜ ਨਹੀ। ਪੰਜਾਬ ਵਿੱਚ 13 ਆਈ ਬੈਂਕ ਹਨ, ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਘੱਟ ਹਨ।ਤਿੰਨ ਕਿਸਮ ਦੇ ਨੇਤਰਹੀਣ ਹੁੰਦੇ ਹਨ। ਜਮਾਂਦਰੂ,ਦੁਰਘਟਨਾ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਹੋਣੀ ਤੇ ਕੁਝ ਜਿਨ੍ਹਾਂ ਨੂੰ ਬਹੁਤ ਘੱਟ ਦਿਸਦਾ ਹੈ। ਇਨ੍ਹਾਂ ਲਈ ਅੰਗਹੀਣ ਕੋਟੇ 3% ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ ਹਨ।

ਅੱਖਾਂ ਜਿਉਦਿਆਂ ਦਾਨ ਤਾਂ ਹੁੰਦੀਆਂ ਹਨ ਮਰਨ ਉਪਰੰਤ ਵੀ ਸਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ। ਇਹ ਮੌਤ ਦੇ ਛੇ ਘੰਟੇ ਅੰਦਰ ਅੰਦਰ ਦਿੱਤੀਆਂ ਜਾ ਸਕਦੀਆਂ ਹਨ। ਵਹਿਮੀ ਲੋਕਾਂ ਦਾ ਭਰਮ ਹੈ ਕਿ ਮਿਰਤਕ ਅਗਲੇ ਜਨਮ ਵਿੱਚ ਅੱਖਾਂ ਕੱਢਣ ਕਾਰਨ ਅੰਨਾ ਪੈਦਾ ਹੋਵੇਗਾ, ਜਦਕਿ ਸੰਸਕਾਰ ਸਮੇ ਅੱਖਾਂ ਸਰੀਰ ਨਾਲ ਸੜ ਜਾਂਦੀਆਂ ਹਨ।

ਸ਼੍ਰੀਲੰਕਾ ਵਿੱਚ ਸਭ ਤੋਂ ਵੱਧ ਲੋਕ ਅੱਖਾਂ ਦਾਨ ਕਰਦੇ ਹਨ। ਸਾਨੂੰ ਵੀ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ।

ਰਿਪੋਰਟਾਂ ਅਨੁਸਾਰ ਪਟਿਆਲਾ ਦੀ ਡਾਕਟਰ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਨਵੀ ਜਿੰਦਗੀ ਦਿੱਤੀ ਗਈ। ਇਸੇ ਤਰ੍ਹਾਂ 6 ਕੁ ਸਾਲ ਪਹਿਲਾਂ ਪੰਜਾਬ ਵਿਚ ਪਦੀ ਸੂਰਾ ਸਿੰਘ ਦੇ ਪੰਜਾਬ ਪੁਲੀਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼,ਪਰਿਵਾਰ ਤੇ ਇਲਾਕੇ ਦੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਨਾਲ ਪੀ ਜੀ ਆਈ ਚੰਡੀਗੜ੍ਹ ਵਿਚ ਪੰਜ ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜਿੰਦਗੀ ਦਿੱਤੀ ਗਈ।

ਬਹੁਤ ਸਾਰੇ ਜਿਲਾ ਪੱਧਰ ਦੇ ਹਸਪਤਾਲਾਂ ਵਿੱਚ ਨੇਤਰ ਦਾਨ ਬੈਂਕ ਨਹੀਂ ਹਨ ਜੇ ਹੋਣ ਵੀ ਤਾਂ ਉਨ੍ਹਾਂ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀ ਹਨ। ਹਰ ਸਾਲ ਅੱਖਾਂ ਦਾਨ-ਮਹਾਨ ਦਾਨ-ਜੀਵਨ ਦਾਨ ਦੇ ਨਾਹਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹਨ। ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀ, ਨਾ ਹੀ ਅੱਖਾਂ ਦਾਨ ਲੈਣ ਦੀ ਕੋਸ਼ਿਸ ਕੀਤੀ ਜਾਂਦੀ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਨਾਲ ਚੱਲ ਰਹੇ ਹਨ।ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ। ਪੀ ਜੀ ਆਈ ਚੰਡੀਗੜ ਵੱਲੋਂ ਕਾਲੇ ਮੋਤੀਆ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ਼ ਲੱਭ ਲਿਆ ਗਿਆ ਹੈ। ਨਵੀਂ ਤਕਨੀਕ ਨਾਲ ਅਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ।

- Advertisement -

ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ ਇਸ ਕਰ ਕੇ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤਕਨੀਕ ਵਿੱਚ ਅਪ੍ਰੇਸ਼ਨ ਕਰਕੇ ਲੈਨਜ ਅੱਖ ਦੇ ਅਕਾਰ ਦੇ ਵੱਡੇ ਲੈਨਜ ਬਨਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦੀ ਕੀਮਤ ਦੂਜੇ ਲੈਨਜ਼ ਜਿੰਨੀ ਹੈ। ਅੱਖਾਂ ਕਾਲੀਆਂ, ਭੂਰੀਆਂ (ਬਿਲੀਆਂ), ਨੀਲੀਆਂ ਤੇ ਪੀਲੀਆਂ (ਖੂਨ ਦੀ ਕਮੀ ਜਾਂ ਪੀਲੀਏ ਕਾਰਨ) ਹੁੰਦੀਆਂ ਹਨ।

ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧਸੀਆਂ ਹੁੰਦੀਆਂ ਹਨ। ਅੱਖਾਂ ਨਾਲ ਸਭ ਤੋਂ ਜਿਆਦਾ ਮੁਹਾਵਰੇ 50 ਦੇ ਕਰੀਬ ਹਨ, ਕਹਾਵਤਾਂ,ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀ। *’ਅਖੀਉ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ। ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ।ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਉ ਜੇ। ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ,ਜ਼ਹਿਰ ਬਣਾ ਕੇ ਪਿਲਾਉ ਨਾ।’ ‘ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਨ੍ਹਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ।’ ‘ਚਿਤਾ ‘ਚ ਜਾਣਗੀਆਂ,ਸੁਆਹ ਬਣ ਜਾਣਗੀਆ।’ ‘ਕਬਰ ‘ਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ।’

-ਪੇਸ਼ਕਸ਼ :ਅਵਤਾਰ ਸਿੰਘ

Share this Article
Leave a comment