ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵੰਡੇ ਸਮਾਰਟਫੋਨਾਂ ‘ਤੇ ਹੁਣ ਸਿਆਸਤ ਵੀ ਭੱਖ ਗਈ ਹੈ। ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਨਿਸ਼ਾਨੇ ‘ਤੇ ਲਿਆ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ, ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇਕ-ਇਕ ਸਮਾਰਟਫੋਨ ਦਿੱਤਾ ਜਾਵੇ। ਦੋਵੇਂ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਹਨ। ਉਨ੍ਹਾਂ ਨੂੰ ਹੁਣ ਗੱਲ ਕਰਨ ਦਿਓ। ਅਸੀਂ ਉਨ੍ਹਾਂ ਲਈ ਰਿਚਾਰਜ ਵੀ ਕਰਾ ਕੇ ਦੇਵਾਂਗੇ।
Request CM @capt_amarinder ji to kindly send two smart phones for @officeofssbadal & @HarsimratBadal_. Both of them have been desperate to raise their voice with @narendramodi for Punjab interests since long,
Let them now talk. We will pay for their phone recharge also.
— Amarinder Singh Raja (@RajaBrar_INC) August 13, 2020
ਉਧਰ ਰਾਜਾ ਵੜਿੰਗ ਦੇ ਟਵੀਟ ਦਾ ਜਵਾਬ ਅਕਾਲੀ ਦਲ ਦੇ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਟਵੀਟ ਰਾਹੀਂ ਦਿੱਤਾ ਹੈ। ਡਿੰਪੀ ਢਿੱਲੋਂ ਨੇ ਰਾਜਾ ਵੜਿੰਗ ‘ਤੇ ਪਲਟਵਾਰ ਕਰਦਿਆਂ ਕੈਪਟਨ ਨੂੰ ਅਪੀਲ ਕੀਤੀ ਕਿ ਇਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋਂ ਨੂੰ ਵੀ ਦਿਉ ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁਝ ਹੈ।
Request CM @capt_amarinder
Ji to also send smartphones to Rajya Sabha members @Partap_Sbajwa & Shamsher Singh Dullo, Advisor @RajaBrar_INC & @IYCPunjab head @brinderdhillon, who all want to share their tales of humiliation with you. #AccessDenied 🏡🚫 1/2 https://t.co/m4FmcxdiLm
— Hardeep Singh Dimpy Dhillon (@HardeepDimpy) August 13, 2020
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਗਏ ਸਨ। ਕੈਪਟਨ ਸਰਕਾਰ ਨੇ ਪਹਿਲੇ ਫੇਜ਼ ਵਿੱਚ 56000 ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਹੈ ਅਤੇ ਕੁੱਲ 1.74 ਲੱਖ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ।