ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਗਿਪੀ ਗਰੇਵਾਲ ਹਰ ਦਿਨ ਕਿਸੇ ਨਾ ਕਿਸੇ ਕਾਰਨ ਮੀਡੀਆ ਦੀਆਂ ਸੁਰਖੀਆਂ ਚ ਰਹਿੰਦਾ ਹੈ। ਪਰ ਜਿਸ ਕਾਰਨ ਉਹ ਅੱਜ ਚਰਚਾ ਦਾ ਵਿਸ਼ਾ ਬਣੇ ਹਨ ਉਹ ਕੁਝ ਵੱਖਰਾ ਹੈ। ਦਰਅਸਲ ਗਿਪੀ ਗਰੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਦੇ ਹੱਕ ਮੰਗੇ ਹਨ । ਇਸ ਲਈ ਗਿਪੀ ਨੇ ਬਾਕਾਇਦਾ ਟਵੀਟ ਵੀ ਕੀਤਾ ਹੈ ।
PM @NarendraModi Ji, today when Centre & States are all adopting various mechanisms to cope with the challenge of #Covid19, I want to draw your attention towards the pending ₹6752 Cr of GST arrears pending since October 2019. Request your intervention in sorting this issue.
— Capt.Amarinder Singh (@capt_amarinder) April 1, 2020
ਗਿਪੀ ਗਰੇਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਉਸ ਟਵੀਟ ਤੇ ਰੀਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਜੀਐਸਟੀ ਦੀ ਪੈਂਡਿੰਗ ਪਈ 6752 ਕਰੋੜ ਰੁਪਏ ਦੀ ਰਕਮ ਦੇਣ ਲਈ ਕਿਹਾ ਹੈ । ਗਿਪੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਹੁਣ ਤਾ ਬਹੁਤ ਇਕੱਠੇ ਕਰਲੇ ਮੋਦੀ ਜੀ ਰਿਲੀਫ਼ ਫੰਡ ਦੇ ਨਾ ਤੇ, ਜੋ ਪੰਜਾਬ ਦਾ ਹਕ਼ ਹੈ ਉਹ ਤਾ ਦੇ ਦੀਓ, ਕਿਰਪਾ ਕਰਕੇ ਇਸ ਵੱਲ ਧਿਆਨ ਦੀਓ” ।
Hun tan bohat katthae kar laye ji relief fund de naa te @narendramodi ji
Jo Punjab da haq aa oh tan de do 🙏
Plz draw your attention towards this🙏
WaheGuru Mehar kare 🙏🙏🙏@capt_amarinder @preneet_kaur @akshaykumar @ArvindKejriwal https://t.co/dylM2u6R5I
— Gippy Grewal (@GippyGrewal) April 3, 2020