ਸਰਕਾਰ ਵੱਲੋਂ ਵੱਡੇ ਜਨਤਕ ਇਕੱਠ ਤੇ ਪਾਬੰਦੀ, ਗਿਆਨੀ ਰਘਬੀਰ ਸਿੰਘ ਬੋਲੇ “ਜਦੋਂ ਤੱਕ ਸੂਰਜ ਚੰਦ ਰਹੇਗਾ ਉਦੋਂ ਤੱਕ ਖਾਲਸਾ ਪੰਥ ਹੋਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਮਨਾਵੇਗਾ “

TeamGlobalPunjab
1 Min Read

ਆਨੰਦਪੁਰ ਸਾਹਿਬ : ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤੀ ਦੇ ਰੌਅ ਚ ਹੈ।, ਬੀਤੇ ਦਿਨੀਂ ਸਰਕਾਰ ਵੱਲੋਂ 1 ਮਾਰਚ ਤੋਂ ਜਨਤਕ ਇਕੱਠ ਤੇ ਰੋਕ ਲਗਾਉਂਦੇ ਹੋਏ 200 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸੇ ਦਰਮਿਆਨ ਮਾਰਚ ਦੇ ਵਿੱਚ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦਾ ਤਿਉਹਾਰ ਆ ਰਿਹਾ ਹੈ। ਜਿਸ ਨੂੰ ਬਹੁਤ ਜਾਹੋ ਜਲਾਲ ਨਾਲ ਮਨਾਇਆਂ ਜਾਦਾ ਹੈ। ਹਰ ਸਾਲ ਲੱਖਾਂ ਦੀ ਗਿਣਤੀ ਦਾ ਰਿਕਾਰਡਤੋੜ ਇਕੱਠ ਹੁੰਦਾ ਹੈ।

ਸਰਕਾਰ ਦੇ ਇਸ ਫ਼ਰਮਾਣ ਤੋਂ ਬਾਅਦ ਹੁਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਖ਼ਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਇਸ ਵਾਰ ਵੀ ਪੂਰੇ ਜਾਹੋ ਜਲਾਲ ਤੇ ਪਰੰਪਰਾਵਾਂ ਦੇ ਨਾਲ ਮਨਾਇਆ ਜਾਵੇਗਾ ।
ਉਨ੍ਹਾਂ ਕਿਹਾ ਕਿ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਇਹ ਅਫਵਾਹਾ ਫੈਲਾਈਆਂ ਜਾ ਰਹੀਆਂ ਹਨ ਕਿ ਇਸ ਵਾਰ ਹੋਲਾ ਮਹੱਲਾ ਨਹੀਂ ਮਨਾਇਆ ਜਾ ਰਿਹਾ ਪਰ ਜਦੋਂ ਤੱਕ ਸੂਰਜ ਚੰਦ ਰਹੇਗਾ ਉਦੋਂ ਤੱਕ ਖਾਲਸਾ ਪੰਥ ਹੋਲਾ ਮਹੱਲਾ ਪੂਰੇ ਜਾਹੋ ਜਲਾਲ ਨਾਲ ਮਨਾਵੇਗਾ ਤੇ ਸੰਗਤਾਂ ਵੱਧ ਚੜ ਕੇ ਸੇਵਾਵਾਂ ਲਈ ਤਿਆਰ ਹੋ ਜਾਣ ਤੇ ਇਸ ਕੌਮੀ ਤਿਉਹਾਰ ਦਾ ਹਿੱਸਾ ਬਨਣ।

Share this Article
Leave a comment