ਗਦਰੀ ਯੋਧਾ ਤੇਜਾ ਸਿੰਘ ਸਫ਼ਰੀ – ਗਦਰ ਪਾਰਟੀ ਦੇ ਸਨ ਸਰਗਰਮ ਆਗੂ

TeamGlobalPunjab
4 Min Read

-ਅਵਤਾਰ ਸਿੰਘ

1932 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵੱਡੇ ਪੱਧਰ ‘ਤੇ ਤੇਜਾ ਸਿੰਘ ਸਫ਼ਰੀ ਦੀ ਅਗਵਾਈ ਹੇਠ ਅੰਗਰੇਜ ਹਕੂਮਤ ਵੱਲੋਂ ਲੋਕਾਂ ‘ਤੇ ਤਸ਼ੱਦਦ ਦੇ ਬਾਵਜੂਦ ਬਰਸੀ ਮਨਾਈ ਗਈ। ਜਿਸ ਕਰਕੇ ਇਨ੍ਹਾਂ ਤੇ ਉਨ੍ਹਾਂ ਦੇ ਭਰਾ ਪ੍ਰੇਮ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।

1923 ਤੋਂ 1954 ਤੱਕ ਵੱਖ ਵੱਖ ਸਮੇਂ 20 ਸਾਲ ਤੋਂ ਉਪਰ ਸਮਾਂ ਜੇਲ੍ਹ ਵਿੱਚ ਕੱਟਿਆ। ਉਨ੍ਹਾਂ ਦਾ ਜਨਮ 1900 ਵਿੱਚ ਮਾਤਾ ਜਿਉਣ ਕੌਰ ਦੀ ਕੁੱਖੋਂ ਪਿਤਾ ਜੀਵਾ ਸਿੰਘ ਦੇ ਘਰ ਪਿੰਡ ਸਰਾਭਾ, ਲੁਧਿਆਣਾ ਵਿਖੇ ਹੋਇਆ।

ਮੁੱਢਲੀ ਪੜ੍ਹਾਈ ਤੋਂ ਬਾਅਦ ਖੇਤੀਬਾੜੀ ਕਰਨ ਲੱਗ ਪਏ। ਇਕ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਗੁਪਤਵਾਸ ਸਮੇਂ ਤੇਜਾ ਸਿੰਘ ਸਫ਼ਰੀ ਨੂੰ ਖੇਤਾਂ ਵਿੱਚ ਮਿਲੇ,ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਤੇਜਾ ਸਿੰਘ ਸਫ਼ਰੀ ਗਦਰੀ ਰੰਗ ਵਿੱਚ ਰੰਗੇ ਗਏ।

- Advertisement -

ਗਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਭਾਗ ਲੈਣ ਲੱਗੇ। ਉਨ੍ਹਾਂ ਜੈਤੋ ਤੇ ਅਕਾਲੀ ਮੋਰਚਿਆਂ ਵਿੱਚ ਗ੍ਰਿਫਤਾਰੀ ਦਿੱਤੀ। 1924 ਨਾਭਾ ਜੇਲ੍ਹ ਵਿੱਚ ਪਹਿਲੀ ਕਵਿਤਾ ਲਿਖਣ ਨਾਲ ਉਨ੍ਹਾਂ ਦਾ ਕਾਵਿ ਸਫਰ ਸ਼ੁਰੂ ਹੋਇਆ।

ਉਨ੍ਹਾਂ ਗਦਰੀ ਮੁਨਸ਼ਾ ਸਿੰਘ ਦੁਖੀ ਤੇ ਸੁਦਾਗਰ ਸਿੰਘ ਭਿਖਾਰੀ ਨਾਲ ਰਲ ਕੇ ਪਹਿਲੀ ਪੰਜਾਬੀ ਸਾਹਿਤ ਸਭਾ ‘ਕਵੀ-ਕੁਟੀਆ’ ਬਣਾਈ ਤੇ ‘ਕਵੀ ਮਾਸਿਕ’ ਰਸਾਲੇ ਤੇ ‘ਕਵੀ ਪ੍ਰੈਸ’ ਦਾ ਸਾਰਾ ਕਾਰਜ ਸੰਭਾਲਿਆ।

1930-31 ਵਿੱਚ ਸ਼ਹੀਦ ਜਤਿਨ ਦਾਸ, ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਸ਼ਹਾਦਤਾਂ ਮੌਕੇ ਉਨ੍ਹਾਂ ਨੇ ਲਾਮਿਸਾਲ ਖਾੜਕੂ ਮੁਜ਼ਹਰੇ ਜਥੇਬੰਦ ਕੀਤੇ। ਉਨ੍ਹਾਂ ਦੇ ਗੁਪਤਵਾਸ ਹੋਣ ‘ਤੇ ਉਨ੍ਹਾਂ ਦੇ ਭਰਾ ਪ੍ਰੇਮ ਸਿੰਘ ਨੂੰ ਲੁਧਿਆਣਾ ਜੇਲ੍ਹ ਵਿੱਚ ਬੰਦ ਕਰ ਦਿੱਤਾ।

28 ਜੁਲਾਈ 1929 ਨੂੰ ਕਿਰਤੀ ਕਿਸਾਨ ਪਾਰਟੀ ਲੁਧਿਆਣਾ ਦੇ ਮੀਤ ਸਕੱਤਰ ਬਣੇ। ਉਨ੍ਹਾਂ ਦੀ ਪਤਨੀ ਬਸੰਤ ਕੌਰ ਨੇ ਆਰਥਿਕ ‘ਤੇ ਜਬਰ ਜੁਲਮ ਤੰਗੀਆਂ ਦੇ ਬਾਵਜੂਦ ਆਪਣੇ ਤਿੰਨ ਪੁੱਤਰਾਂ ਦਰਸ਼ਨ ਸਿੰਘ, ਅਮਰਪਾਲ ਸਿੰਘ ਤੇ ਕੁਲਵੰਤ ਸਿੰਘ ਨੂੰ ਪੜਾਇਆ ਤੇ ਪ੍ਰਵਾਨ ਚੜਾਇਆ।

ਉਸ ਸਮੇਂ ਦੇ ਮੁੱਖ ਮੰਤਰੀ ਨੇ ਸਫ਼ਰੀ ਦੇ ਘਰ ਜਾ ਕੇ ਪੈਨਸ਼ਨ ਤੇ ਹੋਰ ਸਹੂਲਤਾਂ ਦੀ ਪੇਸ਼ਕਸ ਕੀਤੀ ਤਾਂ ਉਨ੍ਹਾਂ ਕਿਹਾ, “ਜਦੋਂ ਤੱਕ ਮੇਰੇ 40 ਕਰੋੜ ਹਿੰਦ ਵਾਸੀਆਂ ਲਈ ਬਰਾਬਰੀ, ਖੁਸ਼ਹਾਲੀ, ਨਿਆਂ ਤੇ ਕਿਰਤ ਦੀ ਸਰਦਾਰੀ ਵਾਲਾ ਲੋਕ ਜਮਹੂਰੀ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਨਹੀਂ ਹੁੰਦਾ, ਮੇਰਾ ਇਨਕਲਾਬ ਜਾਰੀ ਰਹੇਗਾ ਤੇ ਮੈਂ ਇਕ ਵੀ ਪੈਸਾ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੀ ਸਰਕਾਰ ਤੋਂ ਨਹੀਂ ਲਵਾਂਗਾ।”

- Advertisement -

ਉਨ੍ਹਾਂ ਨੇ ‘ਸਫ਼ਰੀ ਮਨਤਰੰਗ’ ਕਾਵਿ ਸੰਗ੍ਰਿਹ ਲਿਖਿਆ ਜੋ ਹਰਦੇਵ ਸਿੰਘ ਗਰੇਵਾਲ ਨੇ 2013 ਵਿਚ ਸੰਪਾਦਿਤ ਕੀਤਾ। ਗਦਰੀ ਯੋਧਾ ਤੇਜਾ ਸਿੰਘ ਸਫ਼ਰੀ ਦਾ 15 ਜਨਵਰੀ 1954 ਨੂੰ ਦੇਹਾਂਤ ਹੋ ਗਿਆ। ਸਫ਼ਰੀ ‘ਪ੍ਰਣ’ ਕਵਿਤਾ ਵਿੱਚ ਲਿਖਦੇ ਹਨ।
“ਬਾਗੀ ਰਹਾਂਗੇ ਕਰਾਂਗੇ ਹੋਰ ਬਾਗੀ, ਜਦ ਤਕ ਨਹੀਂ ਮਿਟਦਾ ਆਜ਼ਾਦ ਸਾਡਾ। ਲੜਦੇ ਰਹਾਂਗੇ ਹਟਾਂਗੇ ਨਹੀਂ ਪਿਛੇ, ਜਦ ਤਕ ਨੇਪਰੇ ਚੜੂ ਨਾ ਕਾਜ ਸਾਡਾ।ਲਗਨ ਦੇਸ ਪ੍ਰੇਮ ਦੀ ਜਾਣੀ ਨਹੀਂ,ਭਾਂਵੇ ਹੋ ਜੇ ਪਰਿਵਾਰ ਬਰਬਾਦ ਸਾਡਾ।’ਸਫਰੀ’ ਹੇਠਲੀ ਉਤੇ ਲਿਆਉਣ ਖਾਤਰ, ਨਾਅਰਾ ਗੂੰਜੂ ਇਨਕਲਾਬ ਸਾਡਾ।

***
ਭਾਰਤੀ ਸੈਨਾ ਦਿਵਸ:  15 ਜਨਵਰੀ, 1949 ਵਿੱਚ ਪਹਿਲੇ ਭਾਰਤੀ ਲੈਫਟੀਨੈਂਟ ਕੇ ਐਮ ਕੈਰੀਅਪਾ ਕਰਨਾਟਕ ਦੇ ਨੇ ਬ੍ਰਿਟਿਸ਼ ਦੇ ਆਖਰੀ ਕਮਾਂਡਰ ਇਨ ਚੀਫ ਜਨਰਲ ਸਰ ਫਰਾਂਸਿਸ ਬੁਚਰ ਤੋਂ ਸੈਨਾ ਮੁਖੀ ਫੀਲਡ ਮਾਰਸ਼ਲ ਦਾ ਅਹੁਦਾ ਇਸ ਦਿਨ ਸੰਭਾਲਿਆ ਸੀ ਇਸ ਕਰਕੇ ਇਸ ਦਿਨ ਨੂੰ ਭਾਰਤੀ ਸੈਨਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਤੋਂ ਬਾਅਦ ਸੈਮ ਮਾਣਕਸ਼ਾਹ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ। ਉਨ੍ਹਾਂ ਨੇ 1947 ਵੇਲੇ ਭਾਰਤ ਪਾਕਿ ਯੁੱਧ ਵਿੱਚ ਭਾਰਤੀ ਸੈਨਾ ਦੀ ਪੱਛਮੀ ਸੀਮਾ ਤੇ ਅਗਵਾਈ ਕੀਤੀ। ਇਹ ਰਾਜਪੂਤ ਰੈਜਮੈਂਟ ਨਾਲ ਸਬੰਧਤ ਸਨ। 1953 ਵਿੱਚ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਆਸਟਰੇਲੀਆ ਤੇ ਨਿਉਜੀਲੈਂਡ ਵਿਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ। 15 ਮਈ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। #

Share this Article
Leave a comment