Home / ਜੀਵਨ ਢੰਗ / ਕੀ ਹੈ ਹੀਟ ਸਟਰੋਕ ਦੀ ਸਮੱਸਿਆ, ਗਰਮੀਆਂ ਦੇ ਮੌਸਮ ‘ਚ ਹੀਟ ਸਟਰੋਕ ਤੋਂ ਬਚਣ ਲਈ ਅਪਣਾਓ ਇਹ ਨੁਸਖੇ

ਕੀ ਹੈ ਹੀਟ ਸਟਰੋਕ ਦੀ ਸਮੱਸਿਆ, ਗਰਮੀਆਂ ਦੇ ਮੌਸਮ ‘ਚ ਹੀਟ ਸਟਰੋਕ ਤੋਂ ਬਚਣ ਲਈ ਅਪਣਾਓ ਇਹ ਨੁਸਖੇ

ਨਿਊਜ਼ ਡੈਸਕ : ਗਰਮੀ ਦੇ ਦਿਨਾਂ ‘ਚ ਸਾਨੂੰ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਤੋਂ ਬਚੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਖ਼ਾਸਕਰ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਹਨ ਤਾਂ ਉਸ ਸਮੇਂ ਸਾਨੂੰ ਆਪਣੇ ਸਰੀਰ ਦੇ ਤਾਪਮਾਨ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਇਹ ਗਰਮੀਆਂ ਦੇ ਦਿਨਾਂ ‘ਚ ਸਰੀਰ ਦੇ ਤਾਪਮਾਨ ‘ਚ ਉਤਰਾਅ ਚੜ੍ਹਾਅ ਆਉਂਦਾ ਹੈ। ਸਰੀਰ ਦਾ ਤਾਪਮਾਨ ਵੱਧਣ ਕਾਰਨ ਸਾਨੂੰ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੀਟ ਸਟਰੋਕ ਇਨ੍ਹਾਂ ਸਿਹਤ ਸਮੱਸਿਆਵਾਂ ‘ਚੋਂ ਇੱਕ ਹੈ। ਜੇਕਰ ਇਸ ਨੂੰ ਸਹੀ ਸਮੇਂ ‘ਤੇ ਨਿਯੰਤਰਣ ਨਾ ਕੀਤਾ ਜਾਵੇ ਤਾਂ ਇਹ ਸਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ। ਗਰਮੀਆਂ ਵਿਚ ਹੀਟ ਸਟਰੋਕ ਤੋਂ ਬਚੇ ਰਹਿਣ ਲਈ ਅਸੀਂ ਕੁਝ ਘਰੇਲੂ ਨੁਸਖੇ ਅਤੇ ਡ੍ਰਿੰਕ ਦੀ ਮਦਦ ਨਾਲ ਇਸ ਸਮੱਸਿਆ ਤੋਂ ਆਪਣਾ ਬਚਾਅ ਕਰ ਸਕਦੇ ਹਾਂ।

ਕੀ ਹੈ ਹੀਟ ਸਟਰੋਕ?

ਹੀਟ ਸਟਰੋਕ ਦੀ ਸਮੱਸਿਆ ਸਭ ਤੋਂ ਵੱਧ ਗਰਮੀਆਂ ਦੇ ਮੌਸਮ ‘ਚ ਸਾਹਮਣੇ ਆਉਂਦੀ ਹੈ। ਜ਼ਿਆਦਾ ਤਾਪਮਾਨ ਵਾਲੇ ਖੇਤਰ ‘ਚ ਇਸ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਜਿਸ ਕਾਰਨ ਵਿਅਕਤੀ ਦੇ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈ। ਆਮ ਤੌਰ ‘ਤੇ ਗਰਮੀ ਦੇ ਦਿਨਾਂ ‘ਚ ਜ਼ਿਆਦਾ ਧੁੱਪ ‘ਚ ਰਹਿਣ ਕਾਰਨ ਹੀਟ ਸਟਰੋਕ ਜਾਂ ਫਿਰ ਲੂ ਦੀ ਲਪੇਟ ‘ਚ ਆਉਣ ਨਾਲ ਇਹ ਸਮੱਸਿਆ ਹੋ ਸਕਦੀ ਹੈ। ਇਸ ਨੂੰ ਹੀਟ ਸਟਰੋਕ ਜਾਂ ਸਨ ਸਟਰੋਕ ਵੀ ਕਿਹਾ ਜਾਂਦਾ ਹੈ। ਹੀਟ ਸਟਰੋਕ ਦੀ ਸਮੱਸਿਆ ਤੋਂ ਬਚਣ ਅਪਣਾਓ ਇਹ ਘਰੇਲੂ ਨੁਸਖੇ…

ਤਰਬੂਜ ਦਾ ਜੂਸ

ਤਰਬੂਜ ਗਰਮੀਆਂ ਦੇ ਮੌਸਮ ਦਾ ਇੱਕ ਮੁੱਖ ਫਲ ਹੈ। ਇਹ  ਕੁਦਰਤੀ ਤੌਰ ‘ਤੇ ਠੰਡਾ ਹੁੰਦਾ ਹੈ। ਤਰਬੂਜ ਨੂੰ ਜ਼ਿਆਦਾਤਤਰ ਗਰਮੀਆਂ ਦੇ ਮੌਸਮ ‘ਚ ਹੀ ਖਾਇਆ ਜਾਂਦਾ ਹੈ। ਤਰਬੂਜ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦਾ ਤਾਪਮਾਨ ਨਿਯੰਤਰਨ ‘ਚ ਰਹਿੰਦਾ ਹੈ। ਹੀਟ ਸਟਰੋਕ ਦੀ ਸਮੱਸਿਆ ਤੋਂ ਬਚਣ ਲਈ ਤਰਬੂਜ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਸਮੱਸਿਆ ਦੌਰਾਨ ਇੱਕ ਤਰਬੂਜ ਨੂੰ ਕੱਟ ਕੇ ਉਸ ‘ਚ ਇੱਕ ਕੱਪ ਮਿਲਾ ਕੇ ਇਸ ਦਾ ਜੂਸ ਤਿਆਰ ਕਰ ਲਓ। ਜਦੋਂ ਵੀ ਤੁਸੀਂ ਪੂਰੀ ਗਰਮੀ ‘ਚ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਇਸ ਜੂਸ ਦਾ ਸੇਵਨ ਜ਼ਰੂਰ ਕਰੋ।

गर्मी में सबको बहुत पसंद आएगा ये ... ਟਮਾਟਰ ਦਾ ਜੂਸ

ਅਸੀਂ ਰੋਜ਼ਾਨਾ ਟਮਾਟਰ ਦਾ ਸੇਵਨ ਸਲਾਦ ਦੇ ਰੂਪ ‘ਚ ਜਾਂ ਸਬਜ਼ੀਆਂ ਅਤੇ ਦਾਲਾਂ ਦੇ ‘ਚ ਕਰਦੇ ਹਾਂ। ਟਮਾਟਰ ਵੀ ਚਿਹਰੇ ਦੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਕੱਪ ਪਾਣੀ ‘ਚ ਇੱਕ ਟਮਾਟਰ ਪਾ ਕੇ ਇਸ ਦਾ ਜੂਸ ਬਣਾ ਲਓ। ਹੁਣ ਇਸ ‘ਚ ਇੱਕ ਚੁਟਕੀ ਲੂਣ ਮਿਲਾਓ। ਹੀਟ ਸਟਰੋਕ ਦੀ ਸਮੱਸਿਆ ਤੋਂ ਬਚਣ ਲਈ ਟਮਾਟਰ ਦਾ ਜੂਸ ਇੱਕ ਤਰ੍ਹਾਂ ਨਾਲ ਰਾਮਬਾਣ ਸਾਬਿਤ ਹੋ ਸਕਦਾ ਹੈ।

Why Tomato Juice Tastes Better on Airplanes | Reader's Digest ਲੈਮਨ ਜੂਸ

ਨਿੰਬੂ ਦਾ ਸੇਵਨ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਨਿੰਬੂ ਵਿਚ ਮੌਜੂਦ ਐਂਟੀ ਆਕਸੀਡੈਂਟਾਂ ਹੀਟ ਸਟਰੋਕ ਦੀ ਸਮੱਸਿਆ ਤੋਂ ਬਚਾਉਣ ਲਈ ਫਾਇਦੇਮੰਦ ਹੁੰਦੇ ਹਨ। ਇਹ ਐਂਟੀ ਆਕਸੀਡੈਂਟ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਸਭ ਤੋਂ ਪਹਿਲਾਂ ਦੋ ਨਿੰਬੂਆਂ ਨੂੰ ਕੱਟ ਕੇ ਉਸ ਦਾ ਰਸ ਕੱਢ ਲਓ। ਹੁਣ ਇਕ ਗਿਲਾਸ ਪਾਣੀ ‘ਚ ਨਿੰਬੂ ਰਸ ਨੂੰ ਮਿਲਾ ਕੇ ਇਸ ਦਾ ਜੂਸ ਤਿਆਰ ਕਰ ਲਓ। ਤੇਜ਼ ਧੁੱਪ ਵਿਚ ਘਰ ਤੋਂ ਬਾਹਰ ਜਾਣ ਲੱਗਿਆ ਇਸ ਦਾ ਸੇਵਨ ਕਰਨ ਨਾਲ ਇਹ ਤੁਹਾਨੂੰ ਹੀਟ ਸਟਰੋਕ ਦੀ ਸਮੱਸਿਆ ਅਤੇ ਲੂ ਤੋਂ ਬਚਾਉਂਦਾ ਹੈ।

The Amazing Health Benefits Of Raw Lemon Juice Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਭਾਰਤ ‘ਚ 15 ਅਗਸਤ ਤੱਕ ਲਾਂਚ ਹੋਵੇਗੀ ਕੋਵਿਡ-19 ਦੀ ਵੈਕਸੀਨ ‘COVAXIN’

ਨਵੀਂ ਦਿੱਲੀ: ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਇਸ ਨਾਲ ਹਰ ਰੋਜ਼ ਹਜ਼ਾਰਾਂ ਲੋਕ …

Leave a Reply

Your email address will not be published. Required fields are marked *