ਪੇਟ ਦੀ ਸਮੱਸਿਆਵਾਂ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

Rajneet Kaur
3 Min Read

ਨਿਊਜ਼ ਡੈਸਕ: ਅਜੋਕੇ ਦੌਰ ‘ਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਪੂਰੀ ਤਰ੍ਹਾਂ ਵਿਗੜ ਚੁੱਕੀਆਂ ਹਨ। ਅਕਸਰ ਲੋਕ ਇਹ ਧਿਆਨ ‘ਚ ਨਹੀਂ ਰੱਖ ਪਾਉਂਦੇ ਹਨ ਕਿ ਕਿਹੜੀ ਖੁਰਾਕ ਉਨ੍ਹਾਂ ਲਈ ਸਿਹਤਮੰਦ ਹੈ ਅਤੇ ਕਿਹੜੀ ਗੈਰ-ਸਿਹਤਮੰਦ ਹੈ। ਜਦੋਂ ਤੁਸੀਂ ਰੋਜ਼ਾਨਾ ਜੀਵਨ ਵਿੱਚ ਜਾਂ ਕਿਸੇ ਪਾਰਟੀ ਵਿੱਚ ਜ਼ਿਆਦਾ ਤੇਲਯੁਕਤ ਭੋਜਨ ਖਾਂਦੇ ਹੋ, ਤਾਂ ਪੇਟ ਖਰਾਬ ਹੋਣਾ ਲਾਜ਼ਮੀ ਹੈ।ਆਮ ਤੌਰ ‘ਤੇ ਕਬਜ਼, ਗੈਸ, ਐਸੀਡਿਟੀ ਅਤੇ ਬਲੋਟਿੰਗ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਰੋਜ਼ਾਨਾ ਜੀਵਨ ਦੀਆਂ ਆਮ ਗਤੀਵਿਧੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਖਾਣ-ਪੀਣ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਭੋਜਨ ਖਾਣ ਤੋਂ ਕੁਝ ਸਮਾਂ ਪਹਿਲਾਂ ਪਾਣੀ ਪੀਣਾ ਤੁਹਾਡੇ ਲਈ ਜ਼ਰੂਰੀ ਹੈ। ਹਾਲਾਂਕਿ, ਚੰਗੀ ਸਿਹਤ ਲਈ ਹਮੇਸ਼ਾ ਹਾਈਡਰੇਟਿਡ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਪਾਚਨ ਸਮੇਤ ਸਰੀਰ ਦੇ ਸਾਰੇ ਕਾਰਜ ਸਹੀ ਢੰਗ ਨਾਲ ਕੰਮ ਕਰਦੇ ਹਨ। ਤੁਹਾਨੂੰ ਦਿਨ ਭਰ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜਾਂ ਤੁਹਾਨੂੰ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣੀਆਂ ਪੈਣਗੀਆਂ ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ।

ਜੇਕਰ ਤੁਸੀਂ ਰੋਜ਼ਾਨਾ ਦੀ ਖੁਰਾਕ ‘ਚ ਅਦਰਕ ਨੂੰ ਸੀਮਤ ਮਾਤਰਾ ‘ਚ ਸ਼ਾਮਲ ਕਰਦੇ ਹੋ ਤਾਂ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਦੂਰ ਰਹੇਗੀ। ਦਰਅਸਲ, ਇਸ ਮਸਾਲੇ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ ਅਤੇ ਸਰੀਰ ਦੀਆਂ ਬਿਮਾਰੀਆਂ ਵੀ ਠੀਕ ਹੋ ਸਕਦੀਆਂ ਹਨ। ਤੁਸੀਂ ਕੱਚਾ ਅਦਰਕ ਚਬਾ ਸਕਦੇ ਹੋ, ਜਾਂ ਅਦਰਕ ਦੀ ਚਾਹ, ਅਦਰਕ ਦਾ ਪਾਣੀ ਅਤੇ ਅਦਰਕ ਕੈਂਡੀ ਦਾ ਸੇਵਨ ਕਰ ਸਕਦੇ ਹੋ।

ਸਾਨੂੰ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਇੱਕ ਪ੍ਰੋਬਾਇਓਟਿਕ ਭੋਜਨ ਹੈ ਜਿਸ ਵਿੱਚ ਚੰਗੇ ਬੈਕਟੀਰੀਆ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ। ਇਸ ਦਾ ਸੁਭਾਅ ਠੰਡਾ ਹੋਣ ਕਾਰਨ ਇਹ ਪੇਟ ਨੂੰ ਵੀ ਠੰਡਾ ਰੱਖਦਾ ਹੈ ਅਤੇ ਖਾਣਾ ਜਲਦੀ ਪਚਾਂਉਂਦਾ ਹੈ। ਤੁਸੀਂ ਇਸ ਦਾ ਸੇਵਨ ਹਰ ਭੋਜਨ ਤੋਂ ਬਾਅਦ ਕਰ ਸਕਦੇ ਹੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment