ਸਰਵਾਈਕਲ ਦੇ ਦਰਦ ਨੂੰ ਇਸ ਤਰ੍ਹਾਂ ਕਰੋ ਦੂਰ

Rajneet Kaur
2 Min Read

ਨਿਊਜ਼ ਡੈਸਕ: ਸਰਵਾਈਕਲ ਸਪੋਂਡਿਲੋਸਿਸ ਦੇ ਕਾਰਨ ਗਰਦਨ ਵਿੱਚ ਦਰਦ ਅਤੇ ਚੱਕਰ ਆਉਣ ਦੀ ਸਮੱਸਿਆ ਹੁੰਦੀ ਹੈ। ਜਿਸ ਦੇ ਪਿੱਛੇ ਸਰਵਾਈਕਲ ਸਪਾਈਨ ਦੀ ਕਮਜ਼ੋਰੀ ਹੈ। ਪਰ, ਸਰਵਾਈਕਲ ਦਰਦ ਤੋਂ ਰਾਹਤ ਪਾਉਣ ਲਈ ਕਸਰਤ ਕਰਨੀ ਚਾਹੀਦੀ ਹੈ। ਗਰਦਨ ਦੀਆਂ ਇਹ ਕਸਰਤਾਂ ਸਰਵਾਈਕਲ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਵਾਲੀਆਂ ਕਸਰਤਾਂ ਬਾਰੇ।

ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸਿੱਧਾ ਕਰਕੇ ਬੈਠੋ। ਹੁਣ ਆਪਣੀ ਠੋਡੀ ਨੂੰ ਅੱਗੇ ਕਰੋ। ਅਜਿਹਾ ਉਦੋਂ ਤੱਕ ਕਰੋ ਜਦੋਂ ਤੱਕ ਤੁਸੀਂ ਆਪਣੀ ਗਰਦਨ ਵਿੱਚ ਖਿੱਚ ਮਹਿਸੂਸ ਨਾ ਕਰੋ। 5 ਸਕਿੰਟ ਲਈ ਇਸ ਸਥਿਤੀ ਵਿੱਚ ਰਹੋ ਅਤੇ ਫਿਰ ਆਪਣੇ ਸਿਰ ਨੂੰ ਆਮ ਸਥਿਤੀ ਵਿੱਚ ਲੈ ਜਾਓ।ਇਸ ਤੋਂ ਬਾਅਦ ਸਿਰ ਨੂੰ ਪਿੱਛੇ ਵੱਲ ਨੂੰ ਕਰਦੇ ਹੋਏ ਠੋਡੀ ਨੂੰ ਉੱਚਾ ਕਰੋ ਅਤੇ 5 ਸੈਕਿੰਡ ਤੱਕ ਰੁਕੋ। ਅਜਿਹਾ 5 ਵਾਰ ਕਰੋ।

ਸਿੱਧੀ ਕਮਰ ਦੇ ਨਾਲ ਬੈਠੋ ਅਤੇ ਠੋਡੀ ਨੂੰ ਹੇਠਾਂ ਲਿਆਓ। ਆਪਣੀ ਠੋਡੀ ਨਾਲ ਛਾਤੀ ਨੂੰ ਛੂਹਣ ਦੀ ਕੋਸ਼ਿਸ਼ ਕਰੋ। 5 ਸਕਿੰਟ ਲਈ ਇਸ ਸਥਿਤੀ ਵਿੱਚ ਰਹੋ ਅਤੇ ਫਿਰ ਆਮ ਸਥਿਤੀ ਵਿੱਚ ਵਾਪਸ ਆ ਜਾਓ। ਅਜਿਹਾ ਘੱਟੋ-ਘੱਟ 5 ਵਾਰ ਕਰੋ।

ਸਿੱਧੇ ਬੈਠਦੇ ਹੋਏ ਆਪਣੀ ਗਰਦਨ ਨੂੰ ਇੱਕ ਪਾਸੇ ਵੱਲ ਝੁਕਾਓ। ਜਦੋਂ ਤੁਹਾਡਾ ਕੰਨ ਮੋਢੇ ਨੂੰ ਛੂਹਣ ਲੱਗੇ, ਤਾਂ ਰੁਕੋ। ਲਗਭਗ 5 ਸਕਿੰਟ ਤੱਕ ਇਸ ਸਥਿਤੀ ਵਿੱਚ ਰਹਿਣ ਤੋਂ ਬਾਅਦ, ਆਮ ਸਥਿਤੀ ਵਿੱਚ ਵਾਪਸ ਆ ਜਾਓ। ਹੁਣ ਸਿਰ ਨੂੰ ਸਾਧਾਰਨ ਸਥਿਤੀ ਵਿੱਚ ਲੈ ਕੇ ਗਰਦਨ ਨੂੰ ਦੂਜੇ ਮੋਢੇ ਵੱਲ ਮੋੜੋ ਅਤੇ 5 ਸੈਕਿੰਡ ਤੱਕ ਉਸੇ ਸਥਿਤੀ ਵਿੱਚ ਰਹੋ। ਅਜਿਹਾ 5 ਵਾਰ ਕਰੋ।

- Advertisement -

ਆਪਣੀ ਪਿੱਠ ਸਿੱਧੀ ਕਰਕੇ ਬੈਠੋ ਅਤੇ ਆਪਣੀ ਗਰਦਨ ਨੂੰ ਇੱਕ ਪਾਸੇ ਵੱਲ ਮੋੜੋ। ਗਰਦਨ ਨੂੰ ਜਿੰਨਾ ਹੋ ਸਕੇ ਘੁਮਾਓ ਅਤੇ ਲਗਭਗ 5 ਸਕਿੰਟ ਤੱਕ ਇਸ ਸਥਿਤੀ ਵਿੱਚ ਰਹੋ। ਹੁਣ ਗਰਦਨ ਨੂੰ ਆਮ ਸਥਿਤੀ ‘ਤੇ ਲਿਆਓ ਅਤੇ ਫਿਰ ਇਸ ਨੂੰ ਦੂਜੇ ਪਾਸੇ ਘੁੰਮਾਓ। ਅਜਿਹਾ 5 ਵਾਰ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment