ਨਿੰਮ ਦੇ ਪੱਤੇ ਅਤੇ ਗੁੱਠਲੀ ਨਾਲ ਇਨ੍ਹਾਂ ਬਿਮਾਰੀਆਂ ਦਾ ਕਰੋ ਇਲਾਜ਼

TeamGlobalPunjab
4 Min Read

ਨਿਊਜ਼ ਡੈਸਕ : ਸਾਡੇ ਵਾਤਾਵਰਨ ‘ਚ ਬਹੁਤ ਸਾਰੇ ਅਜਿਹੇ ਰੁੱਖ ਹਨ ਜਿਹੜੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਨਿੰਮ ਵੀ ਇਨ੍ਹਾਂ ‘ਚੋਂ ਇੱਕ ਹੈ। ਨਿੰਮ ਦੇ ਪੱਤੇ ਅਤੇ ਗੁੱਠਲੀਆਂ ਤੋਂ ਤਿਆਰ ਪਾਊਡਰ ਜਾਂ ਤੇਲ ਬਹੁਤ ਸਾਰੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਨਿੰਮ ਦੇ ਪੱਤੇ ਅਤੇ ਗੁੱਠਲੀ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਆਓ ਜਾਣਦੇ ਹਾਂ ਨਿੰਮ ਦੇ ਚਿਕਿਤਸਕ ਗੁਣਾਂ ਬਾਰੇ…

ਸਕਿਨ (ਚਮੜੀ) ਲਈ ਫਾਇਦੇਮੰਦ

ਨਿੰਮ ਦੇ ਦਰੱਖਤ ਦੀਆਂ ਗੁੱਠਲੀਆਂ ਸਕਿਨ (ਚਮੜੀ) ਲਈ ਕਾਫੀ ਲਾਭਕਾਰੀ ਹੁੰਦੀਆਂ ਹਨ। ਇਸ ਲਈ ਨਿੰਮ ਦੀਆਂ ਗੁੱਠਲੀਆਂ ਨੂੰ ਸੁੱਕਾ ਕੇ ਇਸ ਦਾ ਪਾਊਡਰ ਬਣਾ ਲਓ। ਇਸ ਪਾਊਡਰ ‘ਚ ਨਿੰਬੂ ਦਾ ਰਸ ਮਿਲਾ ਕੇ ਤਿਆਰ ਹੋਏ ਲੇਪ ਨੂੰ ਸਕਿਨ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਇਸਤੇਮਾਲ ਨਾਲ ਸਕਿਨ ‘ਚ ਨਿਖਾਰ ਆਉਣ ਦੇ ਨਾਲ-ਨਾਲ ਕਈ ਪ੍ਰਕਾਰ ਦੇ ਸੰਕਰਮਣ ਦਾ ਖਤਰਾ ਵੀ ਘੱਟ ਜਾਂਦਾ ਹੈ।

ਇਨ੍ਹਾਂ ਤਿੰਨਾਂ ਚੀਜ਼ਾਂ ਨਾਲ ਚਿਹਰੇ ਦੀ ...

- Advertisement -

ਸ਼ੂਗਰ ਦੀ ਬਿਮਾਰੀ ਤੋਂ ਬਚਾਅ

ਨਿੰਮ ਦੀ ਗੁੱਠਲੀ ਦਾ ਇਸਤੇਮਾਲ ਸ਼ੂਗਰ ਦੀ ਬਿਮਾਰੀ ਤੋਂ ਵੀ ਬਚਾਉਂਦਾ ਹੈ। ਨਿੰਮ ਦੀ ਗੁੱਠਲੀ ‘ਚ ਡਾਇਬਟੀਜ਼ ਵਿਰੋਧੀ ਐਕਟਿਵਿਟੀ ਗੁਣ ਮੌਜੂਦ ਹੁੰਦੇ ਹਨ। ਸ਼ੂਗਰ ਦੀ ਬਿਮਾਰੀ ਤੋਂ ਰਾਹਤ ਪਾਉਣ ਲਈ ਨਿੰਮ ਦੀ ਗੁੱਠਲੀ ਨੂੰ ਖਾਇਆ ਜਾ ਸਕਦਾ ਹੈ। ਨਿੰਮ ਦੀ ਗੁੱਠਲੀ ਦਾ ਸੁਆਦ ਕੌੜਾ ਹੁੰਦਾ ਹੈ ਇਸ ਲਈ ਗੁੱਠਲੀ ਦੇ ਨਾਲ ਸ਼ਹਿਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਸ਼ੂਗਰ(Diabetes) ਕਿਉਂ ਹੁੰਦੀ ਹੈ?

ਸੋਜ ਨੂੰ ਘੱਟ ਕਰਨ ‘ਚ ਮਦਦਗਾਰ

ਨਿੰਮ ਦੀ ਗੁੱਠਲੀ ‘ਚ ਐਂਟੀ ਇੰਨਫੇਲੇਮੇਟਰੀ ਗੁਣ ਮੌਜੂਦ ਹੁੰਦੇ ਹਨ। ਇਹ ਗੁਣ ਸੋਜ ਨੂੰ ਘੱਟ ਕਰਨ ‘ਚ ਅਹਿਮ ਭੂਮਿਕਾ ਨਿਭਾਉ਼ਂਦਾ ਹੈ। ਇਸ ਲਈ ਨਿੰਮ ਦੀ ਗੁੱਠਲੀ ਦਾ ਇਸਤੇਮਾਲ ਸੋਜ ਨੂੰ ਘੱਟ ਕਰਨ ਦੇ ਰੂਪ ‘ਚ ਵੀ ਕੀਤਾ ਜਾ ਸਕਦਾ ਹੈ।

- Advertisement -

ਠੰਡ 'ਚ ਹੱਥਾਂ-ਪੈਰਾਂ ਦੀ ਸੋਜ ਨੂੰ ਦੂਰ ਕਰਨ ...

ਫੰਗਲ ਇਨਫੈਕਸ਼ਨ ਨੂੰ ਰੋਕਣ ‘ਚ ਮਦਦਗਾਰ

ਫੰਗਲ ਇਨਫੈਕਸ਼ਨਸ ਛੋਟੇ-ਛੋਟੇ ਫੰਗਲ ਦੇ ਕਾਰਨ ਹੁੰਦੀ ਹੈ ਜਿਹੜੀ ਕਿ ਸਾਨੂੰ ਅੱਖਾਂ ਨਾਲ ਵੀ ਦਿਖਾਈ ਨਹੀਂ ਦਿੰਦੀ। ਇਸ ਦੌਰਾਨ ਸਰੀਰ ਦੀ ਚਮੜੀ ‘ਤੇ ਦਾਦ, ਖਾਰਸ਼, ਖੁਜਲੀ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਨਿੰਮ ਦੀਆਂ ਗੁੱਠਲੀਆਂ ਦਾ ਪੇਸਟ ਬਣਾ ਕੇ ਇਸ ਨੂੰ ਚਮੜੀ ‘ਤੇ ਲਗਾਉਣ ਨਾਲ ਕਈ ਕਿਸਮ ਦੇ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ।

ਫੰਗਲ ਇਨਫੈਕਸ਼ਨ ਨੂੰ ਮਿੰਟਾਂ 'ਚ ਦੂਰ ਕਰਦੇ ...

ਮੁਹਾਂਸਿਆਂ ਤੋਂ ਰਾਹਤ

ਜ਼ਿਆਦਾਤਰ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਵਿਚ ਤੇਲ ਦੀ ਮਾਤਰਾ ਵੱਧਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਚਿਹਰੇ ‘ਤੇ ਮੁਹਾਸੇ ਨਿਕਲ ਜਾਂਦੇ ਹਨ। ਨਿੰਮ ਦੀ ਗੁੱਠਲੀ ‘ਚ ਐਂਟੀ-ਐਕਨੇ ਐਕਟੀਵਿਟੀ ਪਾਈ ਜਾਂਦੀ ਹੈ। ਇਸ ਲਈ ਨਿੰਮ ਦੀ ਗੁੱਠਲੀ ਦੇ ਇਸਤੇਮਾਲ ਨਾਲ ਮੁਹਾਂਸਿਆਂ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ।

ਮਾਨਸੂਨ ਵਿਚ ਕਿਲ ਮੁਹਾਂਸੇ ਅਤੇ ਵਾਲਾਂ ਦੇ ...

ਐਂਟੀਆਕਸੀਡੈਂਟ ਦੇ ਰੂਪ ਵਿੱਚ

ਐਂਟੀਆਕਸੀਡੈਂਟ ਕਿਰਿਆ ਇਕ ਅਜਿਹੀ ਕਿਰਿਆ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਕਿਰਿਆ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਸਕਿਨ ਦੇ ਨਿਖਾਰ ਨੂੰ ਬਰਕਰਾਰ ਰੱਖਣ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਜੇ ਅਸੀਂ ਨਿੰਮ ਦੀ ਗੁੱਠਲੀ ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਪ੍ਰਾਪਤ ਮਾਤਰਾ ‘ਚ ਐਂਟੀ ਆਕਸੀਡੈਂਟਸ ਦੀ ਪੂਰਤੀ ਹੋ ਜਾਂਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment