ਵਿਆਹ ਕਰਵਾਓ ਤੇ ਨੌਕਰੀ ਲਵੋ! ਕੰਪਨੀਆਂ ‘ਚ ਛੜਿਆਂ ਲਈ ਨਹੀਂ ਕੋਈ ਥਾਂ, ਸਰਕਾਰ ਨੇ ਜਾਰੀ ਕੀਤਾ ਫਰਮਾਨ

Global Team
2 Min Read

ਨਿਊਜ਼ ਡੈਸਕ: ਚੀਨ ਦੀ ਜਨਸੰਖਿਆ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਘਟ ਰਹੀ ਹੈ। 2024 ਦੇ ਅੰਤ ਤੱਕ, ਦੇਸ਼ ਦੀ ਆਬਾਦੀ 1.408 ਅਰਬ ਰਹਿ ਗਈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 13 ਲੱਖ ਘੱਟ ਹੈ। ਇਸ ਘਟਦੇ ਹਿਸਾਬ ਨੂੰ ਰੋਕਣ ਲਈ, ਸਰਕਾਰ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।

ਕੰਪਨੀਆਂ ਨੇ ਕਰਮਚਾਰੀਆਂ ਨੂੰ ਦਿੱਤਾ ਵਿਆਹ ਕਰਨ ਦਾ ਆਦੇਸ਼!

ਚੀਨ ਦੀਆਂ ਕੁਝ ਨਿੱਜੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ 30 ਸਤੰਬਰ ਤੱਕ ਵਿਆਹ ਕਰਕੇ ਪਰਿਵਾਰ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਗਈ ਹੈ। ਕੰਪਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਕਰਮਚਾਰੀ ਛੜਾ ਰਹਿੰਦਾ ਹੈ ਜਾਂ ਵਿਆਹ ਨਹੀਂ ਕਰਵਾਉਂਦਾ, ਉਨ੍ਹਾਂ ਦੀ ਨੌਕਰੀ ਖਤਰੇ ‘ਚ ਪੈ ਸਕਦੀ ਹੈ।

ਇਹ ਨੋਟਿਸ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਲੋਕ ਇਸ “ਮਜਬੂਰੀ ਵਾਲੇ ਵਿਆਹ” ‘ਤੇ ਵੱਡੇ ਸਵਾਲ ਚੁੱਕ ਰਹੇ ਹਨ।

ਕੁਝ ਕੰਪਨੀਆਂ ਨੇ ਆਪਣੇ ਆਦੇਸ਼ ਬਹੁਤ ਹੀ ਸਖ਼ਤੀ ਨਾਲ ਲਾਗੂ ਕਰ ਦਿੱਤੇ ਹਨ। ਇੱਕ ਕੇਮਿਕਲ ਕੰਪਨੀ ਨੇ 28 ਤੋਂ 58 ਸਾਲ ਦੀ ਉਮਰ ਵਾਲੇ, ਛੜੇ ਅਤੇ ਤਲਾਕਸ਼ੁਦਾ ਕਰਮਚਾਰੀਆਂ ਲਈ ਨਵਾਂ ਨਿਯਮ ਜਾਰੀ ਕੀਤਾ ਹੈ।

ਨੋਟਿਸ ‘ਚ ਲਿਖਿਆ ਗਿਆ ਕਿ “ਜੇਕਰ ਤੁਸੀਂ ਚੀਨ ਦੀ ਸਰਕਾਰ ਦੇ ਬੁਲਾਰੇ ਦਾ ਪਾਲਣ ਨਹੀਂ ਕਰਦੇ, ਵਿਆਹ ਨਹੀਂ ਕਰਦੇ ਅਤੇ ਬੱਚੇ ਨਹੀਂ ਪੈਦਾ ਕਰਦੇ, ਤਾਂ ਇਹ ਦੇਸ਼ ਨਾਲ ਵਿਸ਼ਵਾਸਘਾਤ ਹੋਵੇਗਾ।” ਚੀਨ ਸਰਕਾਰ ਜਨਸੰਖਿਆ ਵਿੱਚ ਆ ਰਹੇ ਘਟਾਅ ਨੂੰ ਰੋਕਣ ਲਈ ਨਵੇਂ ਉਪਰਾਲੇ ਅਪਣਾ ਰਹੀ ਹੈ।

ਲਗਾਤਾਰ ਘਟ ਰਹੀ ਹੈ ਚੀਨ ਦੀ ਜਨਸੰਖਿਆ

  • 2023 ਵਿੱਚ, 6.1 ਮਿਲੀਅਨ (61 ਲੱਖ) ਜੋੜਿਆਂ ਨੇ ਵਿਆਹ ਕੀਤਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਘੱਟ ਸੀ।
  • 1986 ਤੋਂ ਬਾਅਦ, ਇਹ ਵਿਆਹ ਦੀ ਸਭ ਤੋਂ ਘੱਟ ਦਰ ਹੈ, ਜਿਸ ਨੇ ਚੀਨ ਸਰਕਾਰ ਨੂੰ ਚਿੰਤਾ ‘ਚ ਪਾ ਦਿੱਤਾ ਹੈ।
  • ਲਗਾਤਾਰ ਤੀਜੇ ਸਾਲ, ਚੀਨ ਦੀ ਜਨਸੰਖਿਆ ਘਟ ਰਹੀ ਹੈ, ਜਿਸ ਕਾਰਨ ਸਰਕਾਰ ਅਤੇ ਨਿੱਜੀ ਸੰਸਥਾਵਾਂ ਵੱਲੋਂ ਵਿਆਹ ਅਤੇ ਪਰਿਵਾਰਕ ਜੀਵਨ ਨੂੰ ਉਤਸ਼ਾਹਤ ਕਰਨ ਦੇ ਨਵੇਂ ਤਰੀਕੇ ਲੱਭੇ ਜਾ ਰਹੇ ਹਨ।
Share This Article
Leave a Comment