ਜਰਮਨ ਦੇ ਜਲ ਸੈਨਾ ਮੁੱਖੀ ਨੇ ਦਿੱਤਾ ਅਸਤੀਫਾ

TeamGlobalPunjab
1 Min Read

ਬਰਲਿਨ- ਜਰਮਨੀ ਦੇ ਜਲ ਸੈਨਾ ਮੁੱਖੀ ਨੇ ਯੂਕਰੇਨ ਅਤੇ ਰੂਸ ‘ਤੇ ਆਪਣੀ ਟਿੱਪਣੀ ਨੂੰ ਲੈ ਕੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਦੇ ਵਿਚਕਾਰ ਦੇਰ ਰਾਤ ਅਸਤੀਫਾ ਦੇ ਦਿੱਤਾ ਹੈ। ਵਾਈਸ ਐਡਮਰਿਲ ਅਚਿਮ ਸ਼ੋਏਨਬਾਕ ਨੇ ਸ਼ੁੱਕਰਵਾਰ ਨੂੰ ਭਾਰਤ ‘ਚ ਇਕ ਸਮਾਰੋਹ ‘ਚ ਕਿਹਾ ਕਿ ਰੂਸ ਨੇ 2014 ਵਿੱਚ ਜਿਸ ਕ੍ਰੀਮੀਆ ਪ੍ਰਾਇਦੀਪ ਨੂੰ ਆਪਣੇ ਨਾਲ ਮਿਲਾ ਲਿਆ ਸੀ, ਉਹ ਯੂਕਰੇਨ ਨੂੰ ਵਾਪਸ ਨਹੀਂ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਚੀਨ ਦੇ ਖਿਲਾਫ਼ ਸਿਰਫ ਇੱਕ ਪੱਖ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ “ਸਤਿਕਾਰ” ਦੇ ਹੱਕਦਾਰ ਹਨ। ਸ਼ੋਏਨਬਾਕ ਦੇ ਇਨ੍ਹਾਂ ਬਿਆਨਾਂ ਨੇ ਯੂਕਰੇਨ ਨੂੰ ਨਾਰਾਜ਼ ਕੀਤਾ ਅਤੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਨ ਲਈ ਜਰਮਨ ਦੇ ਰਾਜਦੂਤ ਨੂੰ ਤਲਬ ਕੀਤਾ ਸੀ।

ਸ਼ੋਏਨਬਾਕ ਨੇ ਰੂਸ ਅਤੇ ਯੂਕਰੇਨ ਸੰਕਟ ਦੇ ਨਾਲ-ਨਾਲ ਕ੍ਰੀਮੀਆ ‘ਤੇ ਦਿੱਤੇ ਬਿਆਨ ਲਈ ਸੋਸ਼ਲ ਮੀਡੀਆ ‘ਤੇ ਵੀ ਅਫਸੋਸ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਜਰਮਨੀ ਦੀ ਰੱਖਿਆ ਮੰਤਰੀ ਕ੍ਰਿਸਟੀਨ ਲੈਮਬ੍ਰੇਚ ਨੂੰ ਭੇਜ ਕੇ ਉਨ੍ਹਾਂ ਨੂੰ ਡਿਊਟੀ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਜਲ ਸੈਨਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਰੱਖਿਆ ਮੰਤਰੀ ਨੇ ਮੰਨ ਲਈ ਹੈ।

Share this Article
Leave a comment