ਵਪਾਰ ਤੋਂ ਬਾਅਦ ਚੀਨ ਨੇ ਖੋਲੇ ਸਕੂਲ। ਕਿਵੇਂ ਪੜ੍ਹਣ ਜਾਂਦੇ ਨੇ ਬੱਚੇ? ਪੜੋ ਪੂਰੀ ਖਬਰ

TeamGlobalPunjab
2 Min Read

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸਕੂਲ ਖੋਲ ਦਿਤੇ ਗਏ ਹਨ ਅਤੇ ਬੱਚੇ ਆਮ ਦੀ ਤਰਾਂ ਸਕੂਲ ਜਾਣਾ ਸ਼ੁਰੂ ਹੋ ਗਏ ਹਨ। ਪਰ ਅਹਿਮ ਗੱਲ ਇਹ ਹੈ ਕਿ ਉਹਨਾਂ ਲਈ ਮੂੰਹ ਤੇ ਮਾਸਕ ਬੰਨਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਸਿਰ ਤੇ ਹੈਡ-ਗੀਅਰ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ ਜਿਸ ਨਾਲ ਬੱਚਿਆਂ ਵਿਚ ਡਿਸਟੈਂਸਿੰਗ ਬਣੀ ਰਹੇਗੀ। ਹੈਡ-ਗੀਅਰ ਨੂੰ ਦੂਜੇ ਸ਼ਬਦਾਂ ਵਿਚ ਸੋਸ਼ਲ ਡਿਸਟੈਂਸਿੰਗ ਕੈਪ ਵੀ ਆਖਦੇ ਹਨ। ਕਈ ਮਹੀਨਿਆਂ ਬਾਅਦ ਖੁੱਲੇ ਇਹਨਾਂ ਸਕੂਲਾਂ ਦੇ ਕਾਰਨ ਬੱਚਿਆਂ ਵਿਚ ਵੀ ਪਹਿਲਾਂ ਦੀ ਤਰਾਂ ਦਾ ਉਤਸ਼ਾਹ ਨਹੀਂ ਵੇਖਿਆ ਗਿਆ ਕਿਉਂ ਕਿ ਸ਼ਾਇਦ ਕੀਤੇ ਨਾ ਕੀਤੇ ਉਹਨਾਂ ਦੇ ਜ਼ਹਿਨ ਵਿਚ ਕੋਰੋਨਾ ਦਾ ਡਰ ਅੱਜ ਵੀ ਹੈ। ਇਸਤੋਂ ਇਲਾਵਾ ਬੱਚਿਆਂ ਨੂੰ ਆਪਣਾ ਗਾਰਬੇਜ ਬੈਗ ਲੈਕੇ ਆਉਣ ਦੀ ਵੀ ਤਾਕੀਦ ਕੀਤੀ ਗਈ ਹੈ ਤਾਂ ਜੋ ਉਹ ਕੋਈ ਵੀ ਸਾਮਾਨ ਇਸਤੇਮਾਲ ਕਰਨ ਤੋਂ ਬਾਅਦ ਬਾਹਰ ਨਾ ਸੁੱਟਣ। ਇਸਤੋਂ ਇਲਾਵਾ ਸਪੇਨ ਨੇ ਵੀ ਸਕੂਲ ਖੋਲਣ ਦੇ ਆਦੇਸ਼ ਦਿਤੇ ਹਨ। ਇਸ ਦੌਰਾਨ ਇਹ ਵੀ ਖਿਆਲ ਰੱਖਿਆ ਜਾਵੇਗਾ ਕਿ ਸਕੂਲ ਦੀਆਂ ਜਮਾਤਾਂ ਨੂੰ ਪੂਰਨ ਤੌਰ ਤੇ ਸੈਨੇਟਾਈਜ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਵੱਲ ਖਾਸ ਧਿਆਨ ਦਿਤਾ ਜਾਵੇਗਾ। ਸਕੂਲ ਦੇ ਗੇਟ ਤੇ ਬੱਚਿਆਂ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਇਸਤੋਂ ਇਲਾਵਾ ਗ੍ਰੀਨ ਐਪ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇਗੀ। ਇਹ ਐਪ ਮੋਬਾਈਲ ਤੇ ਚੱਲਣ ਵਾਲੀ ਅਜਿਹੀ ਐਪ ਹੈ ਜੋ ਕਿ ਕਿਸੇ ਵੀ ਵਿਅਕਤੀ ਦੇ ਕੋਰੋਨਾ ਪ੍ਰਭਾਵਿਤ ਹੋਣ ਸਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ।

Share this Article
Leave a comment