ਭੰਗ ਦੀ ਵਰਤੋਂ ਨੂੰ ਕਾਨੂੰਨੀ ਕਰਕੇ ਯੂਰੋਪ ਦਾ ਪਹਿਲਾ ਦੇਸ਼ ਬਣਿਆ ਜਰਮਨੀ

Rajneet Kaur
2 Min Read

ਨਿਊਜ਼ ਡੈਸਕ: ਜਰਮਨੀ ਨੇ ਬੁੱਧਵਾਰ ਨੂੰ ਭੰਗ ਨੂੰ ਕਾਨੂੰਨੀ ਬਣਾਉਣ ਲਈ ਯੋਜਨਾ ਤਿਆਰ ਕੀਤੀ ਹੈ। ਚਾਂਸਲਰ ਓਲਾਫ ਸਕੋਲਜ਼ ਦੀ ਸਰਕਾਰ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਜਰਮਨੀ ਯੂਰਪ ਦੇ ਪਹਿਲੇ ਦੇਸ਼ ਬਣ ਜਾਵੇਗਾ। ਸਿਹਤ ਮੰਤਰੀ ਕਾਰਲ ਲੌਟਰਬਾਕ ਨੇ ਦੇਸ਼ ਦੇ ਨੌਜਵਾਨਾਂ ਲਈ ਮਨੋਰੰਜਨ ਦੇ ਉਦੇਸ਼ਾਂ ਤੋਂ ਭੰਗ ਦੀ ਨਿਯੰਤਰਿਤ ਵੰਡ ਅਤੇ ਖਪਤ ਨੂੰ ਨਿਯਮਤ ਕਰਨ ਲਈ ਯੋਜਨਾਬੱਧ ਕਾਨੂੰਨ ਬਨਾਉਣ ਦਾ ਸੁਝਾਅ ਪੇਸ਼ ਕੀਤਾ ਹੈ। ਇਸ ਕਾਨੂੰਨ ਦੇ ਤਹਿਤ ਦੇਸ਼ ਦੇ ਲੋਕਾਂ ਨੂੰ ਆਪਣੇ ਕੋਲ 20 ਤੋਂ 30 ਗ੍ਰਾਮ ਭੰਗ ਰੱਖਣ ਦੀ ਇਜਾਜ਼ਤ ਹੋਵੇਗੀ।

ਦੱਸ ਦਈਏ ਜਰਮਨ ਦੀ ਫ੍ਰੈਂਕ ਵਾਲਟਰ ਸਟੀਨਮੀਅਰ ਸਰਕਾਰ ਨੇ ਲਾਇਸੰਸਸ਼ੁਦਾ ਦੁਕਾਨਾਂ ਵਿੱਚ ਭੰਗ ਦੀ ਨਿਯੰਤਰਿਤ ਵੰਡ ਦੀ ਆਗਿਆ ਦੇਣ ਲਈ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਾਨੂੰਨ ਪੇਸ਼ ਕਰਨ ਲਈ ਪਿਛਲੇ ਸਾਲ ਇੱਕ ਸਮਝੌਤਾ ਕੀਤਾ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਜਰਮਨੀ ‘ਚ ਲਗਭਗ 4 ਮਿਲੀਅਨ ਲੋਕਾਂ ਨੇ ਭੰਗ ਦਾ ਸੇਵਨ ਕੀਤਾ, ਜਿਨ੍ਹਾਂ ਵਿੱਚੋਂ 25% ਦੀ ਉਮਰ 18 ਅਤੇ 24 ਦੇ ਵਿਚਕਾਰ ਸੀ।

ਲੌਟਰਬਾਕ ਨੇ ਕਿਹਾ ਕਿ “ਕਾਨੂੰਨੀਕਰਣ ਨਾਲ ਭੰਗ ਦੀ ਕਾਲਾ ਬਾਜ਼ਾਰ ਵੀ ਬੰਦ ਹੋ ਜਾਵੇਗਾ।” ਇਸਦੇ ਨਾਲ ਹੀ ਸਰਕਾਰ ਇੱਕ ਵਿਸ਼ੇਸ਼ ਖਪਤ ਟੈਕਸ ਵੀ ਲਾਗੂ ਕਰੇਗੀ। ਹਾਲਾਂਕਿ, ਭੰਗ ਨਾਲ ਸਬੰਧਿਤ ਸਿੱਖਿਆ ਅਤੇ ਦੁਰਵਿਵਹਾਰ ਰੋਕਥਾਮ ਪ੍ਰੋਗਰਾਮਾਂ ਦਾ ਵਿਕਾਸ ਵੀ ਕੀਤਾ ਜਾਵੇਗਾ। ਪਿਛਲੇ ਸਾਲ ਕੀਤੇ ਗਏ ਇੱਕ ਸਰਵੇਖਣ ਦੇ ਮੁਤਾਬਕ ਭੰਗ ਨੂੰ ਕਾਨੂੰਨੀ ਬਨਾਉਣ ਨਾਲ ਜਰਮਨੀ ਨੂੰ ਸਾਲਾਨਾ ਟੈਕਸ ਆਮਦਨ ਅਤੇ ਲਗਭਗ 4.7 ਬਿਲੀਅਨ ਯੂਰੋ (4.7 ਬਿਲੀਅਨ ਡਾਲਰ) ਦੀ ਲਾਗਤ ਦੀ ਬੱਚਤ ਹੋ ਸਕਦੀ ਹੈ ਅਤੇ 27,000 ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment