ਨੌਜਵਾਨ ਦੀ ਹੱਤਿਆ ਦੇ ਮੁਲਜ਼ਮ ਨਿਹੰਗ ਸਿੰਘ ਦੀ ਕੋਰਟ ‘ਚ ਪੇਸ਼ੀ ਅੱਜ

TeamGlobalPunjab
1 Min Read

ਨਵੀਂ ਦਿਲੀ : ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਵਾਲੀ ਜਗ੍ਹਾ ਲਖਬੀਰ ਨਾਂ ਦੇ ਤਰਨਤਾਰਨ ਦੇ ਇਕ ਨੌਜਵਾਨ ਦੀ ਨਿਹੰਗ ਸਿੰਘ ਨੇ  ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ।ਜਿਸ ਤੋਂ ਬਾਅਦ ਨਿਹੰਗ ਸਰਬਜੀਤ ਸਿੰਘ ਨੇ ਸਰੰਡਰ ਕਰ ਦਿੱਤਾ ।  ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਦੇ ਮੁਲਜ਼ਮ ਸਰਬਜੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੱਤਿਆ ਤੋਂ ਬਾਅਦ ਨਿਹੰਗ ਸਰਬਜੀਤ ਸਿੰਘ ਨੇ ਨੌਜਵਾਨ ਦੇ ਹੱਥ-ਪੈਰ ਕੱਟ ਕੇ ਬੈਰੀਕੋਡ ‘ਤੇ ਟੰਗ ਦਿੱਤਾ ਸੀ।

ਦਸ ਦਈਏ ਕਿ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਭੱਜਣ ਲੱਗਾ ਤਾਂ ਗੇਟ ‘ਤੇ ਪਹਿਰਾ ਦੇ ਰਹੇ ਨਿਹੰਗਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੇ ਜਦੋਂ ਪੁੱਛਣ ‘ਤੇ ਕੁਝ ਨਾ ਦੱਸਿਆ ਤਾਂ  ਉਸ ਦੇ ਹੱਥ ਤੇ ਲੱਤ ਵੱਢ ਕੇ ਫਿਰ ਉਸ ਨੂੰ ਬੈਰੀਕੇਡ ‘ਤੇ ਟੰਗ ਦਿੱਤਾ।

Share this Article
Leave a comment