ਜਨਰਲ NS ਸੁਬਰਾਮਣੀ ਨੇ ਭਾਰਤ ਦੇ ਨਵੇਂ CDS ਵਜੋਂ ਸੰਭਾਲਿਆ ਅਹੁਦਾ

Global Team
2 Min Read

ਨਿਊਜ਼ ਡੈਸਕ: ਐਨਐਸ ਰਾਜਾ ਸੁਬਰਾਮਣੀ ਨੇ ਐਤਵਾਰ ਨੂੰ ਭਾਰਤ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਵਜੋਂ ਅਹੁਦਾ ਸੰਭਾਲਿਆ ਹੈ। ਉਹ ਪਾਕਿਸਤਾਨ ਅਤੇ ਚੀਨ ਦੇ ਮਾਮਲਿਆਂ ਦੇ ਬਹੁਤ ਵੱਡੇ ਮਾਹਿਰ ਮੰਨੇ ਜਾਂਦੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ‘ਮਿਲਟਰੀ ਥੀਏਟਰਾਈਜ਼ੇਸ਼ਨ’ ਯੋਜਨਾ ਨੂੰ ਲਾਗੂ ਕਰਨਾ ਅਤੇ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ​​ਕਰਨਾ ਹੈ।

ਉਨ੍ਹਾਂ ਨੇ ਜਨਰਲ ਅਨਿਲ ਚੌਹਾਨ ਦੀ ਥਾਂ ਲਈ ਹੈ। ਜਨਰਲ ਚੌਹਾਨ ਸ਼ਨੀਵਾਰ ਨੂੰ ਦੇਸ਼ ਦੇ ਸਭ ਤੋਂ ਸੀਨੀਅਰ ਫੌਜੀ ਕਮਾਂਡਰ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਜਨਰਲ ਸੁਬਰਾਮਣੀ ਇਸ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ (ਐਨ.ਐਸ.ਸੀ.ਐਸ.) ਵਿੱਚ ਫੌਜੀ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਉਹ ਪਿਛਲੇ ਸਾਲ 31 ਜੁਲਾਈ ਨੂੰ ਥਲ ਸੈਨਾ ਦੇ ਉਪ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।

ਅਹੁਦਾ ਸੰਭਾਲਣ ਤੋਂ ਬਾਅਦ ਜਨਰਲ ਸੁਬਰਾਮਣੀ ਨੇ ਆਪਣੀਆਂ ਤਰਜੀਹਾਂ ਸਪੱਸ਼ਟ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ ਹਥਿਆਰਬੰਦ ਬਲਾਂ ਦੀ ਤਬਦੀਲੀ ਅਤੇ ਸੰਗਠਨਾਤਮਕ ਸੁਧਾਰਾਂ ‘ਤੇ ਹੋਵੇਗਾ। ਇਸ ਨਾਲ ਤਿੰਨਾਂ ਫੌਜਾਂ ਵਿਚਾਲੇ ਬਿਹਤਰ ਤਾਲਮੇਲ ਪੈਦਾ ਹੋਵੇਗਾ। ਉਨ੍ਹਾਂ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਫੌਜ ਵਿੱਚ ਸਵਦੇਸ਼ੀ ਹਥਿਆਰਾਂ ਦੇ ਵਿਕਾਸ ਅਤੇ ਭਰਤੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

Share This Article
Leave a Comment