ਪਹਿਲਵਾਨ ਯੋਗੇਸ਼ਵਰ ਦੱਤ ਨੂੰ ਕਾਂਗਰਸੀ ਉਮੀਦਵਾਰ ਇੰਦੂ ਰਾਜ ਨੇ ਦਿੱਤੀ ਮਾਤ

TeamGlobalPunjab
1 Min Read

ਹਰਿਆਣਾ: ਬਿਹਾਰ ਦੇ ਨਾਲ ਨਾਲ ਹਰਿਆਣਾ ਦੀ ਵਿਧਾਨ ਸਭਾ ਸੀਟ ਬਰੋਦਾ ਲਈ ਵੀ ਜ਼ੀਮਨੀ ਚੋਣ ਹੋਈ। ਜਿੱਥੇ ਬੀਜੇਪੀ ਦੇ ਉਮੀਦਵਾਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਯੋਗੇਸ਼ਵਰ ਨੂੰ ਕਾਂਗਰਸ ਦੇ ਇੰਦੂ ਰਾਜ ਨੇ ਵੱਡੇ ਅੰਤਰ ਨਾਲ ਹਰਾਇਆ ਹੈ। ਇੰਦੂ ਰਾਜ ਨੂੰ 60367 ਵੋਟਾਂ ਪਈਆਂ ਸਨ ਜਦਕਿ ਯੋਗੇਸ਼ਵਰ ਦੱਤ ਨੂੰ 49850 ਵੋਟਾਂ ਪਈਆਂ ਹਨ। ਜਿਸ ਤਹਿਤ ਇੰਦੂ ਰਾਜ ਨੇ ਪਹਿਲਵਾਰ ਯੋਗੇਸ਼ਵਰ ਨੂੰ 9 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ ਹੈ।

ਬਰੋਦਾ ਵਿਧਾਨ ਸਭਾ ਦੀ ਜਿਮਨੀ ਚੋਣਾਂ ਲਈ ਇੱਥੇ ਵੀ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ। ਬਰੋਦਾ ਜਿਮਨੀ ਚੋਣਾਂ ‘ਚ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਸਨ। ਪਰ ਅਸਲ ਟੱਕਰ ਬੀਜੇਪੀ ਤੇ ਕਾਂਗਰਸ ਵਿੱਚ ਦੇਖਣ ਨੂੰ ਮਿਲੀ ਸੀ। ਹਰਿਆਣਾ ਦੀ ਬਰੋਦਾ ਸੀਟ ਕਾਂਗਰਸ ਦੇ ਵਿਧਾਇਕ ਕ੍ਰਿਸ਼ਨ ਹੁੱਡਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ।

Share this Article
Leave a comment