ਮੁੰਬਈ ‘ਚ ਲਗਾਤਾਰ ਬਾਰਿਸ਼ ਜਾਰੀ, ਹੁਣ ਤਕ 17 ਲੋਕਾਂ ਦੀ ਮੌਤ

TeamGlobalPunjab
1 Min Read

ਮੁੰਬਈ ਵਿੱਚ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਜਾਰੀ ਹੈ। ਜਿਸ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਮੁੰਬਈ ਦੇ ਚੈਂਬੂਰ ਵਿੱਚ ਕੁਝ ਝੁੱਗੀਆਂ ਤੇ ਕੰਧ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਵਿਕਰੋਲੀ ਵਿੱਚ ਕੰਧ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ।ਹਾਦਸਿਆਂ ’ਚ ਹੁਣ ਤਕ 17 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ।

 ਮੌਸਮ ਵਿਭਾਗ ਵੱਲੋਂ ਅੱਜ ਲਈ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ । ਯਾਨੀ ਕਿ ਅੱਜ ਪੂਰੇ ਦਿਨ ਭਾਰੀ ਬਾਰਿਸ਼ ਪੈਣ ਦੀ ਉਮੀਦ ਹੈ  । ਮੁੰਬਈ ਨਾਲ ਲੱਗਦੇ ਠਾਣੇ, ਪਾਲਘਰ ਅਤੇ ਰਾਏਗੜ ਵਿੱਚ ਵੀ ਅੱਜ ਭਾਰੀ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ ਹੈ।

Share this Article
Leave a comment