ਨਵੀਂ ਦਿੱਲੀ : ਬਾਰਿਸ਼ ਨੇ ਜਿਥੇ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਦਿੱਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਨਗਰ ਨਿਗਮਾਂ ਤੇ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਦਿੱਲੀ ਤੇ ਗੁਰੂਗ੍ਰਾਮ ਵਿਚ ਮੀਂਹ ਦੌਰਾਨ ਪਾਣੀ ਭਰ ਜਾਣ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਨੂੰ ਦੇਖਣ ’ਤੇ ਲੱਗ ਰਿਹਾ ਹੈ ਕਿ ਸੜਕ ਹੀ ਤਲਾਅ ਬਣ ਗਈ ਹੈ।
ਦਵਾਰਕਾ ਇਲਾਕੇ ‘ਚ ਇਕ ਸੜਕ ਧਸ ਗਈ। ਸੜਕ ਧਸਣ ਕਾਰਨ ਬਣੇ ਟੋਏ ‘ਚ ਇਕ ਕਾਰ ਵੀ ਸਮਾ ਗਈ।ਇਹ ਹਾਦਸਾ ਸੋਮਵਾਰ ਸ਼ਾਮ ਦਿੱਲੀ ਦੇ ਦਵਾਰਕਾ ਦੇ ਸੈਕਟਰ 18 ਇਲਾਕੇ ‘ਚ ਵਾਪਰਿਆ, ਜਦੋਂ ਇਕ ਸਫ਼ੈਦ ਰੰਗ ਦੀ ਹੁੰਡਈ ਆਈ10 ਕਾਰ ਸੜਕ ਵਿਚਾਲੇ ਪਏ ਟੋਏ ‘ਚ ਧਸ ਗਈ।
- Advertisement -
ਦੱਸਿਆ ਜਾ ਰਿਹਾ ਹੈ ਕਿ ਕਾਰ ਦਿੱਲੀ ਪੁਲਿਸ ਦੇ ਜਵਾਨ ਅਸ਼ਵਨੀ ਕੁਮਾਰ ਦੀ ਸੀ। ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਅਸ਼ਵਨੀ ਆਪਣੇ ਇਕ ਦੋਸਤ ਨੂੰ ਮਿਲਣ ਜਾ ਰਹੇ ਸਨ।ਅਸ਼ਵਨੀ ਵੀ ਕਾਰ ‘ਚ ਫਸ ਗਏ ਸਨ।ਕ੍ਰੇਨ ਦੀ ਮਦਦ ਨਾਲ ਕਾਰ ਨੂੰ ਟੋਏ ‘ਚੋਂ ਬਾਹਰ ਕੱਢਿਆ ਗਿਆ।ਹਾਦਸੇ ਤੋਂ ਬਾਅਦ ਅਸ਼ਵਨੀ ਪੂਰੀ ਤਰ੍ਹਾਂ ਠੀਕ-ਠਾਕ ਹਨ।