ਬਲੈਕ ਫੰਗਸ ਤੋਂ ਬਾਅਦ ਹੁਣ ਖ਼ਤਰਾ ‘Bone Death’ ਰੋਗ ਦਾ, 3 ਕੇਸ ਆਏ ਸਾਹਮਣੇ

TeamGlobalPunjab
2 Min Read

ਮੁੰਬਈ: ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਪਹਿਲਾਂ ‘ਬਲੈਕ ਫ਼ੰਗਸ’ ਦੇ ਖ਼ਤਰਨਾਕ ਮਾਮਲੇ ਸਾਹਮਣੇ ਆਉਂਦੇ ਰਹੇ । ਬਲੈਕ ਫੰਗਸ ਤੋਂ ਬਾਅਦ ਹੁਣ ਬੋਨ ਡੈਥ ਰੋਗ ਨਾਂ ਦੇ ਕੇਸ ਸਾਹਮਣੇ ਆਏ ਹਨ।ਮੁੰਬਈ ‘ਚ ਬਲੈਕ ਫੰਗਸ ਤੋਂ ਬਾਅਦ ਅਵੈਸਕੁਲਰ ਨੇਕਰੋਸਿਸ ਜਾਂ ਬੋਨ ਡੈੱਥ ਦੇ ਕੇਸ਼ਾਂ ਦੀ ਪੁਸ਼ਟੀ ਕੀਤੀ ਗਈ। ਦੋ ਮਹੀਨੇ ਪਹਿਲਾਂ Mucormycosis ਜਾਂ ਬਲੈਕ ਫੰਗਸ ਫੈਲਣ ਤੋਂ ਬਾਅਦ ਪੋਸਟ-ਕੋਵਿਡ ਮਰੀਜ਼ਾਂ ‘ਚ ਇਹ ਬਿਮਾਰੀ ਕਮਜ਼ੋਰ ਹੋਣ ਦੀ ਸਥਿਤੀ ‘ਚ ਫੈਲ ਸਕਦੀ ਹੈ। ਡਾਕਟਰਾਂ ਨੂੰ ਡਰ ਹੈ ਕਿ ਅਗਲੇ ਕੁਝ ਮਹੀਨਿਆਂ ‘ਚ AVN (Avascular Necrosis) ਦੇ ਹੋਰ ਕੇਸ ਵਧ ਸਕਦੇ ਹਨ।

ਮੁੰਬਈ ਦੇ ਮਾਹਿਮ ਇਲਾਕੇ ’ਚਿ ਸਥਿਤ ਹਿੰਦੂਜਾ ਹਸਪਤਾਲ ਵਿੱਚ 3 ਮਰੀਜ਼ ਦਾਖ਼ਲ ਹੋਏ ਹਨ। ਜਿਨ੍ਹਾਂ ਨੂੰ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨਿਆਂ ਬਾਅਦ AVN ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ।ਇਸ ‘ਚ ਹੱਡੀਆਂ ਦੇ ਟਿਸ਼ੂ ਮਰ ਜਾਂਦੇ ਹਨ। ਹਿੰਦੂ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਜੇ ਅਗਰਵਾਲਾ ਨੇ ਕਿਹਾ ਇਨ੍ਹਾਂ ਮਰੀਜ਼ਾਂ ਦੇ ਫੀਮਰ ਬੋਨ (ਪੱਟ ਦੀ ਹੱਡੀ ਦਾ ਸਭ ਤੋਂ ਉੱਚਾ ਹਿੱਸੇ) ‘ਚ ਦਰਦ ਹੋਣ ਕਾਰਨ ਇਲਾਜ ਲਈ ਚੈੱਕ ਕਰਵਾਇਆ ਤਾਂ ਡਾਕਟਰ ਨੇ ਉਨ੍ਹਾਂ ਦੇ ਲੱਛਣਾਂ ਨੂੰ ਪਛਾਣ ਲਿਆ ਤੇ ਜਲਦੀ ਜਲਦੀ ਇਨ੍ਹਾਂ ਦਾ ਇਲਾਜ ਕੀਤਾ ਗਿਆ।‘ਬਲੈਕ ਫ਼ੰਗਸ’ ਕਾਰਣ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਪਰ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕੋਵਿਡ-19 ਦੇ ਇਲਾਜ ਵਿੱਚ ਡਾਕਟਰਾਂ ਨੂੰ ਸਟੀਰਾਇਡ ਵਰਤਣੇ ਹੀ ਪੈਂਦੇ ਹਨ।

Share this Article
Leave a comment