ਪੱਪੀ ਭਦੌੜ ਦੇ ਗੀਤ ‘ਖ਼ਤਰਾ ਸਿੱਖੀ ਨੂੰ’ ਦਾ ਪੋਸਟਰ ਫਰਿਜ਼ਨੋ ਵਿਖੇ ਰਿਲੀਜ਼

TeamGlobalPunjab
1 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪੱਪੀ ਭਦੌੜ, ਇੱਕ ਸਫਲ ਸੰਗੀਤਕਾਰ ਅਤੇ ਮਿਆਰੀ ਗੀਤਾਂ ਦਾ ਰਚੇਤਾ, ਜਿਸ ਨੇ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਵਰਗੇ ਕਲਾਕਾਰਾਂ ਨਾਲ ਸਟੇਜ ਤੇ ਕੰਮ ਕੀਤਾ ਅਤੇ ਨਛੱਤਰ ਛੱਤਾ ਅਤੇ ਮੇਜਰ ਰਾਜਸਥਾਨੀ ਵਰਗੇ ਕਲਾਕਾਰਾਂ ਨੂੰ ਸਟੇਜਾਂ ਤੇ ਚੜਾਇਆ।

ਪੱਪੀ ਦੇ ਲਿਖੇ ਬਹੁਤ ਸਾਰੇ ਗੀਤ ਵੱਖੋ-ਵੱਖ ਕਲਾਕਾਰ ਨੇ ਗਾਏ। ਪੱਪੀ ਲੰਮੇ ਅਰਸੇ ਤੋ ਪੰਜਾਬ ਤੋ ਦੂਰ ਅਮਰੀਕਾ ਰਹਿਕੇ ਵੀ ਸੰਗੀਤ ਨਾਲ ਜੁੜਿਆ ਰਿਹਾ। ਉਸਦਾ ਇੱਕ ਗੀਤ ਜਿਹੜਾ ਸਿੱਖੀ ਵਿੱਚ ਆ ਰਹੇ ਨਿਘਾਰ ਦੀ ਗੱਲ ਕਰਦਾ, ਸਿੱਖਾਂ ਨੂੰ ਆਉਣ ਵਾਲੀਆ ਚਣੌਤੀਆਂ ਪ੍ਰਤੀ ਜਾਗੁਰਕ ਕਰਦਾ ‘ਖ਼ਤਰਾ ਸਿੱਖੀ ਨੂੰ’ ਪੱਪੀ ਦੀ ਆਪਣੀ ਅਵਾਜ਼ ਵਿੱਚ ਗਾਇਆ ਗੀਤ, ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੀ ਪੇਸ਼ਕਸ਼ ਬਹੁਤ ਜਲਦ ਤੁਹਾਡੀ ਕਚਿਹਰੀ ਵਿੱਚ ਆ ਰਿਹਾ ਹੈ। ਇਸ ਗੀਤ ਦਾ ਪੋਸਟਰ ਲੰਘੇ ਸ਼ਨੀਵਾਰ ਉੱਘੇ ਟਰਾਂਸਪੋਰਟਰ ਅਮੋਲਕ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਰਲੀਜ਼ ਕੀਤਾ ਗਿਆ।

ਇਸ ਮੌਕੇ ਉਚੇਚੇ ਤੌਰ ਤੇ ਗਾਇਕ ਅਕਾਸ਼ਦੀਪ, ਧਰਮਵੀਰ ਥਾਂਦੀ, ਗੋਗੀ ਸੰਧੂ ਅਤੇ ਗਾਇਕ ਮਕਬੂਲ ਦੇ ਭਰਾ ਸੰਗੀਤਕਾਰ ਮੀਕਾ ਆਦਿ ਮਜੂਦ ਰਹੇ। ਇਸ ਮੌਕੇ ਅਮੋਲਕ ਸਿੰਘ ਸਿੱਧੂ ਪੱਪੀ ਭਦੌੜ ਬਾਰੇ ਬੋਲਦਿਆਂ ਕਿਹਾ ਕਿ ਪੱਪੀ ਭਦੌੜ ਦੀ ਪੰਜਾਬੀ ਸੰਗੀਤ ਨੂੰ ਵੱਡੀ ਦੇਣ ਹੈ ਅਤੇ ਪੱਪੀ ਨੂੰ ਇਸ ਗੀਤ ਲਈ ਬਹੁਤ ਬਹੁਤ ਵਧਾਈਆਂ।

Share this Article
Leave a comment