ਟਾਂਡਾ ਦੇ ਨੌਜਵਾਨ ਨੇ ਅਮਰੀਕਾ `ਚ ਚਮਕਾਇਆ ਨਾਮ, ਖੋਜ ਲਈ ਮਿਲਿਆ ਹਜ਼ਾਰਾਂ ਡਾਲਰ ਦਾ ਇਨਾਮ

TeamGlobalPunjab
2 Min Read

ਟਾਂਡਾ: ਹੁਸ਼ਿਆਰਪੁਰ ਟਾਂਡਾ ਦੇ ਪਿੰਡ ਜਾਜਾ ਦਾ ਰਹਿਣ ਵਾਲੇ ਪੰਜਾਬੀ ਨੌਜਵਾਨ ਗੋਰਵ ਸੈਣੀ ਨੂੰ ਸਟੈਮ ਸੈਲਾਂ ਦੀ ਖੋਜ ਲਈ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ (ਸੀ.ਆਈ .ਆਰ .ਐਮ) ਵੱਲੋਂ $45,000 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਖੋਜ ਦੇ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀਆਂ ਤਕਨੀਕਾਂ ਦਾ ਪਤਾ ਲਗਾਇਆ ਜਾਵੇਗਾ ਜੋ ਕੈਂਸਰ ਅਤੇ ਹੋਰ ਖਤਰਨਾਕ ਬਿਮਾਰੀਆਂ ਦੇ ਇਲਾਜ `ਚ ਲਾਭਦਾਇਕ ਹੋਵੇਗਾ।

ਗੋਰਵ ਦੇ ਪਿਤਾ ਬਲਰਾਜ ਸਿੰਘ ਸਰਕਾਰੀ ਹਸਪਤਾਲ ‘ਚ ਸੀਨੀਅਰ ਫਾਰਮੇਸੀ ਅਫਸਰ ਅਤੇ ਮਾਤਾ ਨਵਜੋਤ ਕੋਰ ਵੀ ਫਾਰਮੇਸੀ ਅਫਸਰ ਹਨ। ਗੌਰਵ ਦੇ ਮਾਪਿਆਂ ਨੇ ਆਪਣੇ ਬੇਟੇ `ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਗੌਰਵ ਹੁਣ ਮਾਸਟਰਜ਼ ਆਫ਼ ਸਟੈਮ ਸੈੱਲ ਟੈਕਨਾਲੋਜੀ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਜ਼ ਕੈਮਰਿਲਿਓ ਅਮਰੀਕਾ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਉਹ ਦੁਨੀਆ ਦੀ ਨੰਬਰ ਤਿੰਨ ਅਤੇ ਅਮਰੀਕਾ ਦੀ ਨੰਬਰ ਇੱਕ ਯੂਨੀਵਰਸਿਟੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਸਟੈਮ ਸੈੱਲਾਂ `ਤੇ ਹੋਰ ਖੋਜ ਕਰੇਗਾ।

ਉਨ੍ਹਾਂ ਦੱਸਿਆ ਕਿ ਗੌਰਵ ਹਿਮਾਚਲ ਪ੍ਰਦੇਸ਼ ਦੇ ਹੌਜ਼ੀਆਂ ਡੈਂਟਲ ਕਾਲਜ ਬੱਦੀ ਤੋਂ ਬੈਚਲਰ ਆਫ਼ ਡੈਂਟਲ ਸਰਜਰੀ ਕਰ ਕੇ ਅਮਰੀਕਾ ਗਿਆ ਸੀ। ਗੌਰਵ ਦੇ ਪਿਤਾ ਬਲਰਾਜ ਸਿੰਘ ਨੇ ਦੱਸਿਆ ਕਿ ਗੌਰਵ ਦੀ ਭੈਣ ਜਸਲੀਨ ਸੈਣੀ ਵੀ 2017 ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਸੈੱਲ ਅਤੇ ਕੈਂਸਰ ਬਾਇਓਲੋਜੀ `ਤੇ ਖੋਜ ਕਰ ਰਹੀ ਹੈ ਅਤੇ ਉਸ ਨੂੰ 2,60,000 ਡਾਲਰ ਦੀ ਸਕਾਲਰਸ਼ਿੱਪ ਵੀ ਮਿਲੀ ਹੈ।

- Advertisement -

ਗੌਰਵ ਅਤੇ ਜਸਲੀਨ ਦੇ ਚਾਚਾ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਹੋਰ ਬੱਚਿਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਗੌਰਵ ਅਤੇ ਜਸਲੀਨ ਗੁਆਂਢੀਆਂ ਨੇ ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕੀਤੀ ਉੱਥੇ ਹੀ ਇਨ੍ਹਾਂ ਦੋਵਾਂ ਦੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment