ਪੰਜਾਬ ਪੁਲਿਸ ਦੀ ਹਿਰਾਸਤ ‘ਚ ਗੈਂਗਸਟਰ ਸੁਖਪ੍ਰੀਤ ਬੁੱਢਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਪੁਲਿਸ ਨੇ ਬੀਤੀ ਰਾਤ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ ਲਈ ਆਰਮੀਨੀਆ ਤੋਂ ਸਫਲਤਾਪੂਰਵਕ ਹਵਾਲਗੀ ਪ੍ਰਾਪਤ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੁੱਢਾ ਨੂੰ ਅੱਧੀ ਰਾਤ ਦੇ ਲਗਭਗ ਦਿੱਲੀ ਏਅਰਪੋਰਟ ‘ਤੇ ਉਤਾਰਿਆ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਹਿਰਾਸਤ ‘ਚ ਲੈ ਕੇ ਮੋਹਾਲੀ ਪੇਸ਼ ਕਰਨ ਲਈ ਲਿਆਇਆ ਗਿਆ ਹੈ।

ਦਵਿੰਦਰ ਬੰਬੀਹਾ ਗੈਂਗ ਦਾ ਆਪੇ ਬਣੇ ਮੁੱਖੀ ਬੁੱਢਾ ਕਤਲ, ਕਤਲ ਦੀ ਕੋਸ਼ਿਸ਼, ਬਲਾਤਕਾਰ, ਗੈਰ – ਕਾਨੂੰਨੀ ਗਤੀਵਿਧੀਆਂ ਆਦਿ ਦੇ 15 ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਿਹਾ ਸੀ , ਉਹ ਵੀ ਹਾਲ ਹੀ ਵਿੱਚ ਆਪਣੇ ਖਾਲਿਸਤਾਨ ਪੱਖੀ ਅਨਸਰਾਂ ਦੇ ਨਾਲ ਸੰਪਰਕਾਂ ਤੋਂ ਬਾਅਦ ਸੁੱਰਖੀਆ ‘ਚ ਆਇਆ ਸੀ ।

ਬੁੱਢਾ ਨੂੰ ਸਾਲ 2011 ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਕਰਾਰ ਕੀਤਾ ਸੀ, ਪਰ ਉਹ 2016 ਵਿੱਚ ਪੈਰੋਲ ਦੌਰਾਨ ਭੱਜ ਗਿਆ ਸੀ ਅਤੇ ਜਿਸ ਤੋਂ ਬਾਅਦ ਉਸ ਨੂੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਪੰਜਾਬ ਵਿੱਚ ਵੱਖ – ਵੱਖ ਆਪਰਾਧਿਕ, ਬਲਾਤਕਾਰ ਅਤੇ ਗੈਰ – ਕਾਨੂੰਨੀ ਗਤੀਵਿਧੀਆਂ ਲਈ ਜ਼ਿੰਮੇਦਾਰ ਬੁੱਢੇ ਦੇ ਖਿਲਾਫ ਹਰਿਆਣੇ ਦੇ ਵੱਖ-ਵੱਖ ਥਾਣਿਆਂ ਵਿੱਚ ਵੀ ਕੇਸ ਦਰਜ ਹੈ। ਕੈਪਟਨ ਸਰਕਾਰ ਵੱਲੋਂ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਮੱਦੇਨਜਰ ਦੇਸ਼ ਤੋਂ ਭੱਜ ਨਿਕਲਿਆ ਸੀ। ਪੰਜਾਬ ਪੁਲਿਸ ਉਸ ਦਾ ਪਿੱਛਾ ਕਰਦੀ ਰਹੀ ਪਰ ਯੂ.ਏ.ਈ. ਵਿੱਚ ਉਸ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ।

- Advertisement -

ਡੀ.ਜੀ.ਪੀ. ਅਨੁਸਾਰ ਆਖਰ ‘ਚ ਉਸ ਨੂੰ ਅਰਮੀਨੀਆ ਵਿੱਚ ਲੱਭ ਲਿਆ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਇੰਟਰਪੋਲ ਵੱਲੋਂ ਲੁੱਕ ਆਊਟ ਸਰਕੁਲਰ ( ਐਲ . ਓ . ਸੀ . ) ਅਤੇ ਰੈਡ ਕਾਰਨਰ ਨੋਟਿਸ ( ਆਰ . ਸੀ . ਐਨ . ) ਮਿਲਿਆ ਸੀ ।

Share this Article
Leave a comment