ਗੈਂਗਸਟਰ ਦੀਪਕ ਬਾਕਸਰ ਗ੍ਰਿਫ਼ਤਾਰ

Rajneet Kaur
2 Min Read

ਨਵੀਂ ਦਿੱਲੀ : ਦਿੱਲੀ ਪੁਲਿਸ  ਨੂੰ ਵੱਡੀ ਪ੍ਰਾਪਤੀ ਹਾਸਿਲ ਹੋਈ ਹੈ।  ਗੈਂਗਸਟਰ ਦੀਪਕ ਬਾਕਸਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਪੈਸ਼ਲ ਸੈੱਲ ਦੀ ਟੀਮ ਨੇ FBI ਦੀ ਮਦਦ ਨਾਲ ਲਾਰੈਂਸ ਬਿਸ਼ਰੋਈ ਗੈਂਗ ਨਾਲ ਜੁੜੇ ਦੀਪਕ ਨੂੰ ਮੈਕਸੀਕੋ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਕਿਸੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਲਾਰੈਂਸ ਬਿਸ਼ਰੋਈ ਨੇ ਦੀਪਕ ਨੂੰ ਦੇਸ਼ ਛੱਡ ਕੇ ਭੱਜਣ ‘ਚ ਮਦਦ ਕੀਤੀ ਸੀ।

ਦੀਪਕ ਬਾਕਸਰ ਨੂੰ ਇੱਕ-ਦੋ ਦਿਨਾਂ ਵਿੱਚ ਭਾਰਤ ਲਿਆਂਦਾ ਜਾ ਸਕਦਾ ਹੈ। ਬਾਕਸਰ ਦਿੱਲੀ ਦੇ ਇੱਕ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇਹ ਕਤਲ ਉੱਤਰੀ ਦਿੱਲੀ ਦੇ ਸਿਵਲ ਲਾਈਨ ਇਲਾਕੇ ਵਿੱਚ ਹੋਇਆ ਸੀ। ਘਟਨਾ ਤੋਂ ਤੁਰੰਤ ਬਾਅਦ ਉਹ ਮੈਕਸੀਕੋ ਭੱਜ ਗਿਆ। ਇਸ ਤੋਂ ਇਲਾਵਾ ਗੈਂਗਸਟਰ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦੀਪਕ ਬਾਕਸਰ ਗੋਗੀ ਗੈਂਗ ਦੀ ਅਗਵਾਈ ਕਰ ਰਿਹਾ ਸੀ। ਰੋਹਿਣੀ ਕੋਰਟ ਵਿੱਚ ਉਸਦੇ ਵਿਰੋਧੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਗੋਗੀ ਦੀ ਮੌਤ ਹੋ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦਿੱਲੀ-ਐੱਨਸੀਆਰ ਦਾ ਚੋਟੀ ਦਾ ਗੈਂਗਸਟਰ ਦੀਪਕ ਗੈਂਗ ਦੀ ਕਮਾਨ ਸੰਭਾਲ ਰਿਹਾ ਸੀ। ਦੀਪਕ ਬਾਕਸਰ ਨੇ ਮੁਰਾਦਾਬਾਦ ਤੋਂ ਫਰਜ਼ੀ ਪਾਸਪੋਰਟ ਬਣਾਇਆ ਸੀ। ਪੁਲਿਸ ਨੇ ਦੱਸਿਆ ਕਿ ਗੈਂਗਸਟਰ ਇਸ ਸਾਲ ਜਨਵਰੀ ਵਿੱਚ ਕੋਲਕਾਤਾ ਤੋਂ ਮੈਕਸੀਕੋ ਭੱਜ ਗਿਆ ਸੀ। ਬਾਕਸਰ 2016 ‘ਚ ਗੋਗੀ ਨੂੰ ਬਹਾਦਰਗੜ੍ਹ ‘ਚ ਪੁਲਿਸ ਹਿਰਾਸਤ ‘ਚੋਂ ਰਿਹਾਅ ਕਰਨ ਤੋਂ ਬਾਅਦ ਸੁਰਖੀਆਂ ‘ਚ ਆਇਆ ਸੀ। 2018 ‘ਚ ਉਸ ਦੇ ਗੈਂਗ ਖਿਲਾਫ ਮਕੋਕਾ ਤਹਿਤ ਕਾਰਵਾਈ ਕੀਤੀ ਗਈ ਸੀ, ਉਦੋਂ ਤੋਂ ਦੀਪਕ ਫਰਾਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment