ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਦੂਜੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
1 Min Read

ਟੋਰਾਂਟੋ: ਕੋਰੋਨਾ ਵਾਇਰਸ ਨੇ ਹੁਣ ਕੈਨੇਡਾ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਟੋਰਾਂਟੋ ‘ਚ 2 ਵਿਅਕਤੀਆਂ ਨੂੰ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵੇਂ ਮਰੀਜ਼ਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤਾਂ ਜੋਂ ਵਾਇਰਸ ਅੱਗੇ ਨਾ ਫੈਲੇ। ਏਅਰਪੋਰਟ ‘ਤੇ ਧਰਮਲ ਸਕੈਨਿੰਗ ਦੀ ਵਿਵਸਥਾ ਕਰ ਦਿੱਤੀ ਗਈ ਹੈ।

ਦੱਸ ਦਈਏ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਸੀ। ਚੀਨ ‘ਚ 80 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2700 ਤੋਂ ਵੱਧ ਲੋਕ ਪੀੜਤ ਹਨ। ਇਹਨਾ ‘ਚ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੀਨ ‘ਚ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਫਲਾਈਟਾ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਕੋਰੋਨਾ ਗਇਰਸ ਦੀ ਪਛਾਣ ਪਹਿਲੀ ਵਾਰ 1960 ‘ਚ ਹੋਈ ਹੁਣ ਤਕ ਇਸ ਦੀਆਂ 6 ਕਿਸਮਾਂ ਦੀ ਪਛਾਣ ਹੋ ਚੁੱਕੀ ਹੈ। ਪਰ ਜਿਸ ਕੋਰੋਨਾ ਵਾਇਰਸ ਨੇ ਦਹਿਸ਼ਤ ਮਚਾਈ ਹੈ ਉਹ ਬਿਲਕੁੱਲ ਨਵਾਂ ਤੇ ਜਾਨਲੇਵਾ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਲੋਕਾਂ ‘ਚ ਸਰਦੀ ਸ਼ੁਰੂਆਤੀ ਲੱਛਣ ਖਾਂਸੀ ਜ਼ੁਖਾਮ ਵਰਗੀਆ ਬਿਮਾਰੀਆਂ ਦੇ ਲੱਛਣ ਦਿਖਾਈ ਦਿੰਦੇ ਹਨ। ਵੁਹਾਨ ਸ਼ਹਿਰ ਇੱਕ ਕਰੋੜ ਤੋ ਵੱਧ ਅਬਾਦੀ ਵਾਲਾ ਚਾਈਨਾ ਦਾ ਸ਼ਹਿਰ ਹੈ ਇੱਥੇ  ਆਵਾਜਾਈ ਪੂਰੀ ਤਰ੍ਹਾ ਬੰਦ ਕਰ ਦਿੱਤੀ ਗਈ ਹੈ।

Share this Article
Leave a comment