Home / ਓਪੀਨੀਅਨ / ਕੌਣ ਸਨ ਕਿਸਾਨ ਮੋਰਚਾ ਦੇ ਮੋਢੀ

ਕੌਣ ਸਨ ਕਿਸਾਨ ਮੋਰਚਾ ਦੇ ਮੋਢੀ

-ਅਵਤਾਰ ਸਿੰਘ

ਗਦਰ ਪਾਰਟੀ ਦੇ ਇਨਕਲਾਬੀ ਯੋਧੇ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਜਨਮ 3 ਦਸੰਬਰ 1892 ਨੂੰ ਇਕ ਗਰੀਬ ਪਰਿਵਾਰ ਵਿੱਚ ਪਿਤਾ ਹੁਸ਼ਨਾਕ ਸਿੰਘ ਦੇ ਘਰ ਪਿੰਡ ਲਲਤੋਂ ਖੁਰਦ ਜਿਲਾ ਲੁਧਿਆਣਾ ਵਿਖੇ ਹੋਇਆ। ਮੁੱਢਲੀ ਪੜਾਈ ਤੋਂ ਬਾਅਦ ਉਚ ਵਿਦਿਆ ਤੇ ਰੋਜ਼ਗਾਰ ਦੀ ਭਾਲ ਵਿੱਚ ਹਾਂਗਕਾਗ ਹੁੰਦੇ ਹੋਏ ਕਾਮਾਗਾਟਾ ਮਾਰੂ ਜਹਾਜ ਰਾਂਹੀ ਵੈਨਕੂਵਰ ਨੇੜੇ ਬੰਦਰਗਾਹ ਪਹੁੰਚੇ ਉਥੇ ਅਗਨ ਬੋਟਾਂ ਰਾਂਹੀ ਸਾਮਰਾਜੀ ਪੁਲਿਸ ਨੇ ਘੇਰਾ ਪਾ ਕੇ ਹਮਲਾ ਕਰ ਦਿੱਤਾ ਤੇ ਇਸ ਲੜਾਈ ਵਿੱਚ ਬਾਬਾ ਜੀ ਦਾ ਨਾਂ ਉਭਰ ਕੇ ਸਾਹਮਣੇ ਆਇਆ।

ਕਲਕੱਤਾ ਦੀ ਬੰਦਰਗਾਹ ਨੇੜੇ ਬਜਬਜ ਘਾਟ ਦੇ ਸਾਕੇ ਦੌਰਾਨ ਇਨਾਂ ਨੂੰ ਗਿਰਫਤਾਰ ਕਰਕੇ ਪਹਿਲਾਂ ਅਲੀਪੁਰ ਜੇਲ ਬੰਗਾਲ ਤੇ ਫਿਰ ਪਿੰਡ ਵਿਚ ਜੂਹਬੰਦ ਕਰ ਦਿਤਾ। ਉਹ ਲਗੀਆਂ ਰੋਕਾਂ ਨੂੰ ਤੋੜਕੇ ਗਦਰ ਪਾਰਟੀ ਵਿਚ ਸਰਗਰਮ ਹੋ ਕੇ ਕੰਮ ਕਰਨ ਲੱਗੇ।ਸਤੰਬਰ 1915 ਵਿੱਚ ਉਨਾਂ ਨੂੰ ਲਾਹੌਰ ਤੋਂ ਗਿਰਫਤਾਰ ਕਰਕੇ ਜ਼ਮੀਨ ਜਬਤ ਕਰ ਲਈ।

1917 ਵਿਚ ਅੰਡੇਮਾਨ ਭੇਜ ਦਿਤਾ।1922 ਵਿੱਚ ਜੇਲ ਬਦਲੀ ਸਮੇਂ ਮਦਰਾਸ ਨੇੜੇ ਚਲਦੀ ਰੇਲ ਗੱਡੀ ਵਿਚੋਂ ਹੱਥਕੜੀਆਂ ਤੇ ਬੇੜੀਆਂ ਸਮੇਤ ਫਰਾਰ ਹੋ ਗਏ। ਬੇੜੀਆਂ ਕਟਵਾ ਕੇ ਅਫਗਾਨਿਸਤਾਨ ਪਹੁੰਚ ਗਏ।ਰੂਸ ਵਿਚ ਇਨਕਲਾਬ ਆਉਣ ਦੇ ਪ੍ਰਭਾਵ ਨਾਲ 1925 ਵਿਚ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ।ਵੱਖ ਵੱਖ ਦੇਸ਼ਾਂ ਤੇ ਫਿਰ 1928 ਅਮਰੀਕਾ ਜਾ ਕੇ ਗਦਰ ਪਾਰਟੀ ਦੀ ਮੁੜ ਜਥੇਬੰਦੀ ਦਾ ਕੰਮ ਸ਼ੁਰੂ ਕੀਤਾ।ਅਗਲੇ ਸਾਲ ਵਾਪਸ ਅਫਗਾਨਿਸਤਾਨ ਆਣ ਕੇ ਇਨਕਲਾਬੀ ਕੰਮ ਦੀ ਵਾਗਡੋਰ ਸੰਭਾਲੀ।

1934 ਵਿਚ ‘ਕੇਸ਼ੋ ਰਾਮ’ ਨਾਂ ਦਾ ਹੇਠ ਕਿਰਤੀ ਪਾਰਟੀ ਦੀ ਅਗਵਾਈ ਵਿਚ ਕਿਸਾਨ ਮੋਰਚੇ ਦੀ ਕਮਾਨ ਸੰਭਾਲੀ।ਫਿਰ ‘ਕਿਰਤੀ’ ਤੇ ‘ਲਾਲ ਢੰਡੋਰਾ’ ਪਰਚਿਆਂ ਦੇ ਸੰਪਾਦਕ ਰਹੇ।1936 ਤੋਂ 1946 ਤਕ ਵੱਖ ਵੱਖ ਜੇਲਾਂ ਵਿਚ ਰਹੇ।ਅਜਾਦੀ ਤੋਂ ਬਾਅਦ 1948 ਤੋਂ 1952 ਤਕ ਗੁਪਤਵਾਸ ਰਹਿ ਕੇ ਨਵਾਂ ਲੋਕਰਾਜੀ ਪ੍ਰਬੰਧ ਕਾਇਮ ਕਰਨ ਲਈ ਹਥਿਆਰਬੰਦ ਮੁਜਾਰਾ ਲਹਿਰ ਦੀ ਅਗਵਾਈ ਕੀਤੀ।1959 ਨੂੰ ਪੰਜਾਬ ਕਿਸਾਨ ਸਭਾ ਦੀ ਕਮਾਂਡ ਹੇਠ ਖੁਸ਼ਹੈਸੀਅਤੀ ਟੈਕਸ ਵਿਰੁਧ ਜੇਤੂ ਮੋਰਚਾ ਲਾਇਆ। 1962 ਨੂੰ ਚੀਨ ਜੰਗ ਸਮੇਂ ਮੁੜ ਜੇਲ ਵਿੱਚ ਬੰਦ ਕਰ ਦਿਤਾ। ਬਿਰਧ ਅਵਸਥਾ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਬੇਮਿਸਾਲ ਸਹਾਇਤਾ ਕਰਵਾਈ ।

13 ਮਾਰਚ 1977 ਨੂੰ ਬਾਬਾ ਜੀ ਸਦੀਵੀ ਵਿਛੋੜਾ ਦੇ ਗਏ।ਉਨਾਂ ਦੀ ਜਿ਼ੰਦਗੀ ਦਾ ਇਕ ਇਕ ਪਲ ਜਮਹੂਰੀ ਇਨਕਲਾਬ ਰਾਂਹੀ ਨਵਾਂ ਨਰੋਆ ਸਮਾਜਵਾਦੀ ਰਾਜ ਪ੍ਰਬੰਧ ਉਸਰਨ ਦੇ ਮਹਾਨ ਕਾਰਜ ਨੂੰ ਸਮਰਪਿਤ ਸੀ।

Check Also

ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

-ਜਗਦੀਸ਼ ਸਿੰਘ ਚੋਹਕਾ ਮੇਜਰ ਜੈ ਪਾਲ ਸਿੰਘ ਮਰਹੂਮ ਦੀ ਆਤਮਕਥਾ ਇਕ ਸ਼ਖਸ ਦੇ ਖਾਲੀ ਜੀਵਨ …

Leave a Reply

Your email address will not be published. Required fields are marked *