‘ਗਦਰ 2’ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਸੀਮਾ ਹੈਦਰ ਨੂੰ ਕਿਹਾ ਤਾਰਾ ਸਿੰਘ ਦਾ ਫੀਮੇਲ ਵਰਜ਼ਨ

Rajneet Kaur
2 Min Read

ਨਿਊਜ਼ ਡੈਸਕ: ਅਨਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗਦਰ 2’ ਨੂੰ ਲੈ ਕੇ ਚਰਚਾ ‘ਚ ਹਨ। ਹਾਲ ਹੀ ‘ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਤੋਂ ਬਾਅਦ ਇਸ ਫਿਲਮ ਦਾ ਮਸ਼ਹੂਰ ਗੀਤ ਉੜ ਜਾ ਕਾਲੇ ਕਾਵਾਂ ਰਿਲੀਜ਼ ਕੀਤਾ ਗਿਆ। ਹੁਣ ਪ੍ਰਸ਼ੰਸਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿੱਚ ਅਨਿਲ ਸ਼ਰਮਾ ਨੇ ਇੱਕ  ਇੰਟਰਵਿਊ  ਦੌਰਾਨ ਪਾਕਿਸਤਾਨ ਤੋਂ ਭਾਰਤ ਦੀ ਨੋਇਡਾ ਆਈ ਸੀਮਾ ਹੈਦਰ ਬਾਰੇ ਪੁੱਛਿਆ ਗਿਆ। ਜਿਸ ਦਾ ਉਨ੍ਹਾਂ ਜਵਾਬ ਉਨ੍ਹਾਂ ਦਿਤਾ ਕਿ  ਪਾਕਿਸਤਾਨ ਛੱਡ ਕੇ ਭਾਰਤ ਆਈ ਸੀਮਾ ਹੈਦਰ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਕਰਾਚੀ ਤੋਂ ਨੋਇਡਾ ਦੇ ਰਾਬੂਪੁਰਾ ਪਹੁੰਚੀ ਸੀਮਾ ਹੈਦਰ ਇਨ੍ਹੀਂ ਦਿਨੀਂ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਵਿੱਚ ਸੁਰਖੀਆਂ ਵਿੱਚ ਹੈ। ਸੀਮਾ ਦੀ ਕਹਾਣੀ ਗਦਰ ਨੂੰ ਯਾਦ ਕਰਾਉਂਦੀ ਹੈ ਕਿ ਕਿਵੇਂ ਤਾਰਾ ਸਿੰਘ ਆਪਣੀ ਪਤਨੀ ਅਤੇ ਬੱਚੇ ਲਈ ਪਾਕਿਸਤਾਨ ਗਿਆ ਸੀ।

ਗਦਰ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਇਸ ਸਬੰਧੀ ਸੀਮਾ ਹੈਦਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਉਹ ਬਹੁਤ ਬਹਾਦਰ ਹੈ ਅਤੇ ਆਪਣੇ ਪਿਆਰ ਨੂੰ ਮਿਲਣ ਲਈ ਭਾਰਤ ਆਈ ਹੈ ਅਤੇ ਲੜਕੇ ਨੇ ਸੀਮਾ ਨੂੰ ਬੱਚਿਆਂ ਨਾਲ ਸਵੀਕਾਰ ਕੀਤਾ ਹੈ, ਇਸ ਲਈ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।’ ਅਨਿਲ ਸ਼ਰਮਾ ਨੇ ਅੱਗੇ ਕਿਹਾ, ਉਹ ਉਸ ਲੜਕੀ ਨੂੰ ਤਾਰਾ ਸਿੰਘ ਦਾ ਫੀਮੇਲ ਵਰਜ਼ਨ ਮੰਨਦਾ ਹਾਂ, ਕਿਉਂਕਿ ਉਸ ਵਿਚ ਇੰਨੀ ਹਿੰਮਤ ਸੀ ਕਿ ਉਹ ਕਿਸੇ ਦੀ ਪਰਵਾਹ ਕੀਤੇ ਬਿਨਾਂ ਪਾਕਿਸਤਾਨ ਤੋਂ ਭਾਰਤ ਆ ਗਈ, ਇਹ ਆਸਾਨ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment