ਬ੍ਰਿਟੇਨ ‘ਚ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਡਾ.ਮਨਜੀਤ ਸਿੰਘ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

TeamGlobalPunjab
2 Min Read

ਲੰਦਨ: ਬ੍ਰਿਟੇਨ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਡਾਕਟਰ ਮਨਜੀਤ ਸਿੰਘ ਰਿਆਤ ਦਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਦੇਹਾਂਤ ਹੋ ਗਿਆ ਹੈ। ਡਾਕਟਰ ਮਨਜੀਤ ਐਮਰਜੈਂਸੀ ਮੈਡੀਸਿਨ ਸਲਾਹਕਾਰ ਸਨ।

ਰਿਆਤ ਨੇ 1992 ਵਿੱਚ ਯੂਨੀਵਰਸਿਟੀ ਆਫ ਲੇਸੇਸਟਰ ਤੋਂ ਆਪਣੀ ਮੈਡੀਕਲ ਦੀ ਪੜਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੇ ਦੁਰਘਟਨਾ ਅਤੇ ਆਪਾਤਕਾਲੀਨ ਸੇਵਾ ਵਿੱਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਉਨ੍ਹਾਂਨੇ ਡਰਬੀਸ਼ਾਇਰ ਵਿੱਚ ਆਪਾਤਕਾਲੀਨ ਮੈਡੀਕਲ ਸੇਵਾ ਉਸਾਰੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਯੂਨੀਵਰਸਿਟੀ ਹਾਸਪਿਟਲਸ ਆਫ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬਾਯਲ ਨੇ ਕਿਹਾ, ਮੈਂ ਮਨਜੀਤ ਰਿਆਤ ਨੂੰ ਸ਼ਧੰਜਲੀ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਆਕਰਸ਼ਕ ਰੂਹ ਸੀ ਜਿਨ੍ਹਾਂ ਨੂੰ ਸਾਰੇ ਪਿਆਰ ਕਰਦੇ ਸਨ। ਉਹ ਹਸਪਤਾਲ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ ਅਸੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਯਾਦ ਕਰਾਂਗੇ।

- Advertisement -
Share this Article
Leave a comment