ਵਾਸ਼ਿੰਗਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਕੇਤ ਦਿੱਤਾ ਹੈ ਕਿ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਲਈ ਕੈਨੇਡਾ ਅਗਸਤ ਦੇ ਮੱਧ ਤੋਂ ਸਰਹੱਦ ਖੋਲ੍ਹ ਸਕਦਾ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰੀਮੀਅਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਜੇ ਮੌਜੂਦਾ ਸਮੇਂ ਅਨੁਸਾਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਦੁਨੀਆ ਭਰ ਤੋਂ ਸਤੰਬਰ ਦੇ ਸ਼ੁਰੂ ਤੱਕ ਕੈਨੇਡਾ ਆ ਸਕਣਗੇ।
ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਨਹੀਂ ਕਿਹਾ ਗਿਆ ਕਿ ਕੀ ਅਮਰੀਕੀ ਟਰੈਵਲਰਜ਼ ਨੂੰ ਕੈਨੇਡਾ ਦਾਖਲ ਹੋਣ ਵੇਲੇ ਆਪਣੀ ਵੈਕਸੀਨੇਸ਼ਨ ਦਾ ਸਬੂਤ ਵੀ ਦੇਣਾ ਹੋਵੇਗਾ।
ਦੱਸਣਯੋਗ ਹੈ ਕਿ ਟਰੂਡੋ ਵਲੋਂ ਕਿਹਾ ਜਾ ਚੁੱਕਿਆ ਹੈ ਕਿ ਜੀ-20 ਦੇਸ਼ਾਂ ਦੀ ਵੈਕਸੀਨ ਦਰ ਵਿੱਚ ਸੱਭ ਤੋਂ ਪਹਿਲਾ ਸਥਾਨ ਕੈਨੇਡਾ ਦਾ ਹੈ। 80 ਫੀਸਦੀ ਯੋਗ ਕੈਨੇਡੀਅਨਜ਼ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੈ ਚੁੱਕੇ ਹਨ। ਅੱਧੇ ਤੋਂ ਵੱਧ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹਨ।
ਉੱਥੇ ਹੀ ਦੂਜੇ ਪਾਸੇ ਫੈਡਰਲ ਸਰਕਾਰ ‘ਤੇ ਵੀ ਦਬਾਅ ਪੈ ਰਿਹਾ ਹੈ ਕਿ ਸਰਹੱਦੀ ਪਾਬੰਦੀਆਂ ਨੂੰ ਘਟਾਇਆ ਜਾਵੇ, ਜੋ ਕਿ ਪਿਛਲੇ ਸਾਲ ਮਾਰਚ ਤੋਂ ਲਾਗੂ ਹਨ।