ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ‘ਤੇ ਹਮਲਾ, ਕਿਹਾ ਦੇਸ਼ ਨੂੰ ਕੰਪਨੀ ਚਲਾ ਰਹੀ ਹੈ ਨਾਂ ਕਿ ਸਿਆਸੀ ਦਲ

TeamGlobalPunjab
1 Min Read

ਉੱਤਰਾਖੰਡ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਡਟੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਰਤ ਵਿੱਚ ਕਿਸੇ ਸਿਆਸੀ ਦਲ ਦੀ ਸਰਕਾਰ ਨਹੀਂ ਚੱਲ ਰਹੀ ਹੈ। ਸਗੋਂ ਕੰਪਨੀ ਦੀ ਸਰਕਾਰ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਚੁਣਾਵੀ ਨਾਅਰਾ ਦਿੱਤਾ ਸੀ ਕਿ ਇਸ ਵਾਰ ਮੋਦੀ ਸਰਕਾਰ ਪਰ ਮੋਦੀ ਸਰਕਾਰ ਨੂੰ ਕੰਪਨੀ ਚਲਾ ਰਹੀ ਹੈ। ਇਸ ਲਈ ਇਹ ਸਰਕਾਰ ਕੰਪਨੀ ਦੀ ਸਰਕਾਰ ਹੈ।

ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਵਿਕਾਸਨਗਰ ਚ ਕਿਸਾਨ ਯੂਨੀਅਨ ਦੇ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਦਿੱਲੀ ਵਿੱਚ ਲਹਿਰਾਇਆ ਜਾਣ ਵਾਲਾ ਤਿਰੰਗਾ ਪ੍ਰੋਗਰਾਮ ਹੁਣ ਬਦਲ ਦਿੱਤਾ ਗਿਆ ਹੈ। ਹੁਣ 15 ਅਗਸਤ ਨੂੰ ਤਿਰੰਗਾ ਉਤਰਾਖੰਡ ਦੀ ਧਰਤੀ ‘ਤੇ ਬਾਜਪੁਰ ਚੁਰਾਹੇ ‘ਤੇ ਲਹਿਰਾਇਆ ਜਾਵੇਗਾ। ਜਿਸ ਲਈ 14 ਅਗਸਤ ਨੂੰ ਤਿਰੰਗਾ ਯਾਤਰਾ ਵਿਕਾਸਨਗਰ ਤੋਂ ਦੌਲਤ ਕੁੰਵਰ ਦੀ ਅਗਵਾਈ ਵਿੱਚ ਕੱਢੀ ਜਾਵੇਗੀ ਅਤੇ ਬਾਜਪੁਰ ਚੁਰਾਹੇ ‘ਤੇ ਤਿਰੰਗਾ ਲਹਿਰਾਇਆ ਜਾਵੇਗਾ।

Share this Article
Leave a comment