ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਨਾਲ ਭਰਿਆ ਦਿੱਲੀ ਦਾ ਸ਼ਮਸ਼ਾਨ ਘਾਟ, ਦੇਖੋ ਭਿਆਨਕ ਤਸਵੀਰਾਂ

TeamGlobalPunjab
2 Min Read

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਸਰਕਾਰੀ ਅੰਕੜੇ ਜਿੱਥੇ 984 ਮੌਤਾਂ ਦੀ ਗੱਲ ਕਰਦੇ ਹਨ ਤਾਂ ਐਮਸੀਡੀ ਦਾ ਕਹਿਣਾ ਹੈ ਕਿ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਉੱਥੇ ਹੀ ਇਨ੍ਹੀਂ ਦਿਨੀਂ ਦਿੱਲੀ ਵਿੱਚ ਸ਼ਮਸ਼ਾਨ ਘਾਟਾਂ ਦੇ ਹਾਲਾਤ ਭਿਆਨਕ ਹੋ ਗਏ ਹਨ। ਸ਼ਮਸ਼ਾਨ ਘਾਟ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਲਾਸ਼ਾਂ ਦੇ ਢੇਰ ਲੱਗ ਰਹੇ ਹਨ।

ਕੋਵਿਡ ਮਰੀਜਾਂ ਲਈ ਰਿਜ਼ਰਵ ਸਾਉਥ ਐਮਸੀਡੀ ਦੇ ਪੰਜਾਬੀ ਬਾਗ ਸ਼ਮਸ਼ਾਨ ਘਾਟ ਹਰ ਰੋਜ਼ ਮ੍ਰਿਤਕਾਂ ਨਾਲ ਭਰ ਜਾਂਦਾ ਹੈ। ਜਿਸ ਦੇ ਨਾਲ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਵੀਰਵਾਰ ਨੂੰ ਪੰਜਾਬੀ ਬਾਗ ਸ਼ਮਸ਼ਾਨ ਘਾਟ ਵਿੱਚ ਦਰਜਨਾਂ ਲਾਸ਼ਾਂ ਦਾ ਇਕੱਠੇ ਅੰਤਿਮ ਸਸਕਾਰ ਦਾ ਵੀਡੀਓ ਵੀ ਵਾਇਰਲ ਹੋਇਆ ਹੈ।

ਮਨਜਿੰਦਰ ਸਿਰਸਾ ਨੇ ਸ਼ਮਸ਼ਾਨ ਘਾਟ ਦੀ ਵੀਡੀਓ ਸਾਂਝੀ ਕਰਦੇ ਲਿਖਿਆ, ਦੁਖੀ ਮਨ ਨਾਲ ਪੰਜਾਬੀ ਬਾਗ ਸ਼ਮਸ਼ਾਨ ਘਾਟ ਦੀ ਵੀਡੀਓ ਟਵੀਟ ਕਰ ਰਿਹਾ ਹਾਂ। ਸ਼ਾਮ 6 ਵਜੇ ਤੱਕ 45 ਲੋਕਾਂ ਦਾ ਇੱਥੇ ਸਸਕਾਰ ਹੋਇਆ ਅਤੇ 22 ਦਾ CNG ਤਰੀਕੇ ਨਾਲ ਦਿਨ ਦੀ 67 ਮੋਤਾਂ ਸਿਰਫ ਪੰਜਾਬੀ ਬਾਗ ਵਿੱਚ @ ArvindKejriwal ਜੀ ਦਾ ਝੂਠ ਬੇਨਕਾਬ। ਕੇਜਰੀਵਾਲ ਨੇ ਕੋਰੋਨਾ ‘ਤੇ ਦਿੱਲੀ ਵਾਲਿਆਂ ਨੂੰ ਹਨ੍ਹੇਰੇ ਵਿੱਚ ਰੱਖਿਆ ਅਤੇ ਮੌਤ ਦੇ ਅੰਕੜੇ ਲੁਕਾਏ ਸ਼ਰਮਨਾਕ !

Share this Article
Leave a comment