ਨਵੀਂ ਦਿੱਲੀ- ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਮੰਤਰਾਲਿਆਂ ਦੀ ਵੰਡ ਕੀਤੀ ਹੈ। ਰਾਜਨਾਥ ਸਿੰਘ ਨੂੰ ਮੁੜ ਰੱਖਿਆ ਮੰਤਰੀ ਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਤਿਨ ਗਡਕਰੀ ਨੂੰ ਮੁੜ ਤੋਂ ਸੜਕੀ ਆਵਾਜਾਈ ਮੰਤਰਾਲਾ ਮਿਲ ਗਿਆ ਹੈ। ਉਨ੍ਹਾਂ ਦਾ ਸਮਰਥਨ ਕਰਨ ਲਈ ਅਲਮੋੜਾ ਦੇ ਸੰਸਦ ਮੈਂਬਰ ਅਜੈ ਤਮਟਾ ਅਤੇ ਦਿੱਲੀ ਦੇ ਸੰਸਦ ਮੈਂਬਰ ਹਰਸ਼ ਮਲਹੋਤਰਾ ਨੂੰ ਮੰਤਰੀ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਵਾਰ ਫਿਰ ਐੱਸ. ਜੈਸ਼ੰਕਰ ਕੋਲ ਹੋਵੇਗਾ।