ਨਿਊਜ਼ ਡੈਸਕ: ਅਫਰੀਕੀ ਦੇਸ਼ ਨਾਈਜੀਰੀਆਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਥੇ ਇੱਕ ਪੈਟਰੋਲ ਟੈਂਕਰ ‘ਚ ਹੋਏ ਧਮਾਕੇ ‘ਚ ਲਗਭਗ 94 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੈਂਕਰ ‘ਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਪਲਟੇ ਹੋਏ ਟੈਂਕਰ ‘ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਤੇਲ ਲੈਣ ਲਈ ਵਾਹਨ ਵੱਲ ਭੱਜੇ। ਪੁਲਿਸ ਨੇ ਇਸ ਸਬੰਧ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਪੁਲਿਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਧਮਾਕਾ ਜਿਗਾਵਾ ਸੂਬੇ ‘ਚ ਅੱਧੀ ਰਾਤ ਤੋਂ ਬਾਅਦ ਹੋਇਆ।
ਪੁਲਿਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ ‘ਤੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਇਸ ਤੋਂ ਬਾਅਦ ਟੈਂਕਰ ਪਲਟ ਗਿਆ। ਐਡਮ ਨੇ ਕਿਹਾ, “ਨਿਵਾਸੀ ਇੱਕ ਉਲਟੇ ਟੈਂਕਰ ਤੋਂ ਬਾਲਣ ਕੱਢ ਰਹੇ ਸਨ ਜਦੋਂ ਧਮਾਕਾ ਹੋਇਆ।” ਧਮਾਕੇ ਤੋਂ ਬਾਅਦ ਟੈਂਕਰ ‘ਚ ਭਿਆਨਕ ਅੱਗ ਲੱਗ ਗਈ ਅਤੇ 94 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
94 dead and over 50 hospitalized in Jigawa State Nigeria, after a full tank of petrol tanker explodes. pic.twitter.com/01dZ5sKBaL
— Marvellous Arinze (@MArinze2993) October 16, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।