ਦਬੰਗ ਸਲਮਾਨ ਖਾਨ ਦੇ ਭਰਾਵਾਂ ਖ਼ਿਲਾਫ FRI ਦਰਜ

TeamGlobalPunjab
2 Min Read

ਮੁੰਬਈ – ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਨ ਨੂੰ ਮੁੰਬਈ ਦੇ ਤਾਜ ਲੈਂਡਜ਼ ਐਂਡ ਹੋਟਲ ‘ਚ ਕੁੰਆਰਟੀਨ ਕਰ ਦਿੱਤਾ ਗਿਆ ਹੈ। ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਤਿੰਨਾਂ ਵਿਰੁੱਧ ਬੀਤੇ ਸੋਮਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਹੈ।

ਦੱਸ ਦਈਏ ਸੋਹੇਲ ਖਾਨ, ਉਸ ਦੇ ਬੇਟੇ ਨਿਰਵਾਨ ਖਾਨ ਤੇ ਅਰਬਾਜ਼ ਖਾਨ ਤਿੰਨੋਂ 25 ਦਸੰਬਰ ਨੂੰ ਯੂਏਈ ਤੋਂ ਮੁੰਬਈ ਵਾਪਸ ਪਰਤੇ ਸਨ। ਵਾਪਸ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਤਾਜ ਹੋਟਲ ‘ਚ ਕੁੰਆਰਟੀਨ ਕੀਤਾ ਜਾਣਾ ਸੀ, ਪਰ ਤਾਜ ਹੋਟਲ ਜਾਣ ਦੀ ਬਜਾਏ ਤਿੰਨੋਂ ਸਿੱਧੇ ਮੁੰਬਈ ਦੇ ਬਾਂਦਰਾ ‘ਚ ਸਥਿਤ ਆਪਣੇ ਘਰ ਚਲੇ ਗਏ। ਇਸ ਕਰਕੇ ਤਿੰਨਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਉਧਰ ਸੋਹੇਲ ਨੇ ਕਿਹਾ ਕਿ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਸੀ ਜੋ ਨਕਾਰਾਤਮਕ ਆਇਆ, ਜਿਸ ਕਰਕੇ ਉਹਨਾਂ ਨੇ ਸਿੱਧੇ ਘਰ ਜਾਣ ਦਾ ਫੈਸਲਾ ਕੀਤਾ।

ਚਾਹੇ ਇਨ੍ਹਾਂ ਦਿਨੀਂ ਦੇਸ਼ ‘ਚ ਤਾਲਾਬੰਦੀ ਨਹੀਂ ਕੀਤੀ ਹੋਈ, ਪਰ ਫਿਰ ਵੀ ਇਹ ਜਰੂਰੀ ਹੈ ਕਿ ਸੁਰੱਖਿਆ ਦੇ ਮਾਮਲੇ ‘ਚ ਕੋਰੋਨਾ ਵਾਇਰਸ ਤੋਂ ਬਚਾਅ ਅਧੀਨ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ, ਬਾਲੀਵੁੱਡ ਦੇ ਕਈ ਸਿਤਾਰੇ ਵਿਦੇਸ਼ਾਂ ‘ਚ ਛੁੱਟੀਆਂ ਮਨਾਉਣ ਜਾਂ ਸ਼ੂਟ ਕਰਨ ਗਏ ਸਨ ਜਿਸ ਦੇ ਚਲਦਿਆ ਬਹੁਤਿਆਂ ਨੇ ਦਿਸ਼ਾ-ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਤੇ ਕਈਆਂ ਨੇ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਵੀ ਕੀਤੀ ਹੈ।  ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੇ ਦੋਵੇਂ ਭਰਾ ਸੋਹੇਲ ਖਾਨ ਤੇ ਅਰਬਾਜ਼ ਖਾਨ ਵੀ ਅਜਿਹੀ ਲਾਪਰਵਾਹੀ ਕਰਦੇ ਵੇਖੇ ਗਏ ਸਨ, ਜਿਸ ਕਰਕੇ ਬੀਐਮਸੀ ਨੇ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ।

Share this Article
Leave a comment