ਮੋਰਿੰਡਾ ਤੋਂ MBBS ਵਿਦਿਆਰਥੀ ਮੁਕੇਸ਼ ਵੀ ਕੀਵ ‘ਚ ਫਸਿਆ

TeamGlobalPunjab
2 Min Read

ਮੋਰਿੰਡਾ  – ਮੋਰਿੰਡਾ  ਦੇ ਸ਼ਹੀਦ ਭਗਤ ਸਿੰਘ ਨਗਰ ਦਾ  ਇੱਕ 22 ਸਾਲਾ ਨੌਜਵਾਨ ਮੁਕੇਸ਼ ਕੁਮਾਰ  ਪੁੱਤਰ  ਰਾਮ ਪ੍ਰਵੇਸ਼ ਵੀ ਯੂਕਰੇਨ ਦੇ ਸ਼ਹਿਰ ਕੀਵ ‘ਚ  ਫਸਿਆ ਹੋਇਆ ਹੈ।

ਮੁਕੇਸ਼ ਤੇ ਪਿਤਾ ਰਾਮ ਪ੍ਰਵੇਸ਼ ਨੇ ਦੱਸਿਆ  ਕਿ ਉਨ੍ਹਾਂ ਦਾ ਪੁੱਤਰ  3ਸਾਲ ਪਹਿਲਾਂ  ਕੀਵ ਮੈਡੀਕਲ ਯੂਨੀਵਰਸਿਟੀ  ਵਿੱਚ  ਐਮਬੀਬੀਐਸ ਦੀ ਪੜ੍ਹਾਈ ਕਰਨ  ਲਈ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਮੁਕੇਸ਼  ਛੁੱਟੀਆਂ ਕਰਕੇ ਘਰ ਆਇਆ ਸੀ  ਤੇ ਫਿਰ ਵਾਪਸ ਯੂਕਰੇਨ ਚਲੇ ਗਿਆ ਕਿਉਂਕਿ ਹੁਣ ਦੇ ਇਮਤਿਹਾਨ ਨੇੜੇ ਸਨ।

ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਹੀ  ਉਨ੍ਹਾਂ ਦੀ ਆਪਣੇ ਪੁੱਤਰ ਮੁਕੇਸ਼ ਨਾਲ ਫੋਨ ਤੇ  ਗੱਲ  ਹੋਈ ਹੈ  ਉਹ ਆਪਣੇ ਰਿਹਾਇਸ਼ ਤੇ ਹੀ ਸੀ  ਤੇ ਉਸ ਨਾਲ ਹੋਰ ਵੀ ਕਈ ਬੱਚੇ ਸਨ। ਉਨ੍ਹਾਂ ਦੱਸਿਆ ਕਿ  ਰਾਕੇਸ਼ ਨੇ ਆਪਣੀ ਗੱਲ ਕਰਦਿਆਂ  ਦੱਸਿਆ ਹੈ ਕਿ  ਉੱਥੇ ਸਾਰੀ ਰਾਤ ਧਮਾਕੇ ਹੁੰਦੇ ਰਹੇ  ਤੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੇ  ਸਾਰੀ ਰਾਤ ਚਰਖੇ ਹੀ ਕੱਟੀ ਹੈ। ਮੁਕੇਸ਼ ਨੇ ਆਪਣੇ ਪਿਤਾ ਨਾਲ ਗੱਲਬਾਤ ਚ ਦੱਸਿਆ  ਕਿ ਉਨ੍ਹਾਂ ਕੋਲ ਸਿਰਫ਼ ਪਾਣੀ ਤੇ ਇੱਕ ਹਫ਼ਤੇ ਤਰਾਸ਼ਨ ਹੀ ਪਿਆ ਹੈ ਤੇ ਜੇਕਰ  ਵਿਗੜੇ ਹਾਲਾਤਾਂ ਚ ਸੁਧਾਰ ਨਹੀਂ ਹੁੰਦਾ  ਤੇ ਉੱਥੇ ਫਸੇ ਵਿਦਿਆਰਥੀਆਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ  ਮੁਕੇਸ਼ ਨੇ  27 ਚਾਰ ਫਰਵਰੀ ਨੂੰ ਵਾਪਸ ਭਾਰਤ ਆਉਣਾ ਸੀ ਪਰ ਹਵਾਈ ਅੱਡੇ ਤੇ ਹਮਲਾ  ਹੋਣ ਦੀ ਵਜ੍ਹਾ ਨਾਲ  ਉਨ੍ਹਾਂ ਦੀ ਟਿਕਟ ਕੈਂਸਲ ਹੋ ਗਈ ਹੈ।

ਰਾਮ ਪ੍ਰਵੇਸ਼ ਨੇ ਇਹ ਵੀ ਦੱਸਿਆ ਕਿ  ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲੇ ਸਨ। ਉਨ੍ਹਾਂ ਦੀ ਗੱਲਬਾਤ ਸੁਣ ਕੇ  ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ  ਇਹ ਗੱਲ ਕੀਤੀ ਹੈ  ਤੇ ਉਨ੍ਹਾਂ ਨੂੰ ਕਿਹਾ ਹੈ ਕਿ ਪੰਜਾਬ ਤੋਂ ਗਏ ਵਿਦਿਆਰਥੀਆਂ ਨੂੰ ਜਲ ਤੇ ਘਰ ਵਾਪਸ  ਲਿਆਉਣ ਲਈ  ਉਹ ਲਗਾਤਾਰ ਯਤਨ ਕਰ ਰਹੇ ਹਨ।

- Advertisement -

Share this Article
Leave a comment