ਫਰਿਜ਼ਨੋ(ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਫਰਿਜ਼ਨੋ ਏਰੀਏ ਦੇ ਉੱਘੇ ਕਾਰੋਬਾਰੀ ਨੀਟੂ ਬਡਿਆਲ ਵੱਲੋਂ ਫਰਿਜ਼ਨੋ ਵਿਖੇ ਇੰਡੀਅਨ ਗਰੌਸਰੀ ਅਤੇ ਹੋਰ ਸਾਜੋ ਸਮਾਨ ਦਾ ਹੋਲ-ਸੇਲ ਵੇਅਰ ਹਾਊਸ (ਗਰੌਸਰੀ ਡੀਪੂ) ਖੋਲਿਆ ਗਿਆ ਹੈ। ਜਿੱਥੋਂ ਤੁਸੀ ਥੋਕ ਦੇ ਭਾਅ ਸਮਾਨ ਖਰੀਦ ਸਕਦੇ ਹੋਂ।
ਵੇਅਰ ਹਾਊਸ ਦਾ ਪਤਾ 820 W Lyman Ave Fresno ca 93706 ਹੈ। ਗਰੌਸਰੀ ਡੀਪੂ ਦੀ 31 ਜੁਲਾਈ ਨੂੰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਨੀਟੂ ਬਡਿਆਲ ਨੇ ਕਿਹਾ ਕਿ ਇਹ ਵੇਅਰ ਹਾਊਸ ਪਹਿਲਾ ਸਿਰਫ ਇੰਡੀਅਨ ਸਟੋਰਾਂ ਅਤੇ ਰੈਸੋਰੈਂਟਾ ਨੂੰ ਸਪਲਾਈ ਕਰਦਾ ਸੀ, ‘ਲੇਕਿਨ ਲੋਕਾਂ ਦੀ ਪੁਰ-ਜ਼ੋਰ ਮੰਗ ਕਾਰਨ ਇਹ ਹੁਣ ਆਮ ਪਬਲਿਕ ਲਈ ਵੀ ਖੋਲ ਦਿੱਤਾ ਗਿਆ ਹੈ।
31 ਜੁਲਾਈ ਨੂੰ ਗਰੈਂਡ ਓਪਨਿੰਗ ਮੌਕੇ ਭਾਰੀ ਗਿਣਤੀ ਵਿੱਚ ਗਾਹਕ ਵੇਅਰ ਹਾਊਸ ਵਿਖੇ ਪਹੁੰਚੇ ਤੇ ਘੱਟ ਰੇਟਾਂ ਦਾ ਫ਼ਾਇਦਾ ਲਿਆ। ਇਸ ਮੌਕੇ ਫਰਿਜ਼ਨੋ ਦੀਆਂ ਸਿਰਕੱਢ ਹਸਤੀਆਂ ਪਹੁੰਚੀਆਂ ਹੋਈਆ ਸਨ। ਜਿਨ੍ਹਾਂ ਵਿੱਚ ਸੁਰਿੰਦਰ ਸਿੰਘ ਨਿੱਝਰ, ਪਾਲ ਕੈਲੇ, ਅਵਤਾਰ ਗਿੱਲ, ਅੰਮ੍ਰਿਤਪਾਲ ਸਿੰਘ ਨਿੱਝਰ , ਦੀਪਾ ਚੌਹਾਨ, ਰਣਜੀਤ ਗਿੱਲ, ਹਾਕਮ ਸਿੰਘ ਢਿੱਲੋ, ਬਿੱਟੂ ਕੁੱਸਾ, ਕੁਕੂ ਬਾਈ, ਸੁੱਖੀ ਹੇਅਰ ਅਦਿ ਦੇ ਨਾਮ ਜ਼ਿਕਰਯੋਗ ਹਨ।
- Advertisement -
ਗਰੌਸਰੀ ਡੀਪੂ ਦਾ ਫ਼ੋਨ ਨੰਬਰ (888) 721-4512 ਹੈ, ਅਤੇ ਵਧੇਰੇ ਜਾਣਕਾਰੀ ਲਈ website www.GroceryDepotWholesale.com ਤੇ ਜਾਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਸੀ ਔਨਲਾਈਨ ਗਰੌਸਰੀ ਵੀ ਆਡਰ ਕਰ ਸਕਦੇ ਹੋ। ਸ਼ਿਪਿੰਗ ਫ੍ਰੀ ਹੈ।