ਆਨਲਾਈਨ ਸੇਬ ਮੰਗਵਾਉਣ ‘ਤੇ ਹੋਈ ਮੁਫ਼ਤ iPhone ਦੀ ਡਲਿਵਰੀ

TeamGlobalPunjab
1 Min Read

ਲੰਡਨ :-  ਲੰਡਨ ‘ਚ ਇਕ ਨਵੇਂ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਨਲਾਈਨ ਗਰਾਸਰੀ ਸਟੋਰ ਤੋਂ ਇਕ ਕਿਲੋ ਸੇਬ ਮੰਗਵਾਏ ਸੀ ਪਰ ਸੇਬਾਂ ਨਾਲ ਵਿਅਕਤੀ ਨੂੰ ਮੁਫ਼ਤ iPhone ਦੀ ਡਲਿਵਰੀ ਹੋਈ।

ਦੱਸ ਦਈਏ ਕਿ 50 ਸਾਲਾਂ ਲੰਡਨ ਨਿਵਾਸੀ ਨਿਕ ਜੇਮਸ ਨੂੰ ਗਰਾਸਰੀ ਆਈਟਮ ਨਾਲ ਮੁਫ਼ਤ iPhone SE ਦਿੱਤਾ ਗਿਆ ਹੈ। ਨਿਕ ਜੇਮਸ ਨੂੰ iPhone SE ਆਨਲਾਈਨ ਰਿਵਾਰਡ ਸਕੀਮ ਤਹਿਤ ਮਿਲਿਆ ਹੈ। ਨਿਕ ਜੇਮਸ ਨੇ ਯੂਕੇ ਬੇਸਿਡ ਸੁਪਰ ਮਾਰਕੀਟ Chain Tesco ਨਾਲ ਗਰਾਸਰੀ ਆਈਟਮ Apple ਮੰਗਵਾਇਆ ਸੀ।

ਇਸਤੋਂ ਇਲਾਵਾ ਨਿਕ ਜੇਮਸ ਵੱਲੋਂ ਮਾਈਕ੍ਰੋ ਬਲਾਗਿੰਗ ਸਾਈਟ Twitter ‘ਤੇ ਇਕ ਟਵੀਟ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜੇਮਸ ਨੇ ਲਿਖਿਆ ਹੈ ਕਿ Tesco ਵੱਲੋਂ ਦਿੱਤੇ ਗਏ ਇਸ ਸ਼ਾਨਦਾਰ ਤੋਹਫੇ ਲਈ ਧੰਨਵਾਦ।

TAGGED: ,
Share this Article
Leave a comment