ਅਮਰੀਕਾ ਦੇ 3 ਅਰਥ ਸ਼ਾਸਤਰੀਆਂ ਨੂੰ ਮਿਲਿਆ ਨੋਬਲ ਪੁਰਸਕਾਰ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ) : ਅਮਰੀਕਾ ਆਧਾਰਿਤ ਤਿੰਨ ਅਰਥਸ਼ਾਸਤਰੀਆਂ ਨੂੰ ਘੱਟੋ ਘੱਟ ਉਜਰਤ, ਪਰਵਾਸ ਅਤੇ ਸਿੱਖਿਆ ਦੇ ਕਿਰਤ ਮੰਡੀ ’ਤੇ ਅਸਰ ਅਤੇ ਅਜਿਹੇ ਹੋਰ ਅਧਿਐਨਾਂ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਵਿਗਿਆਨਕ ਆਧਾਰ ਤਿਆਰ ਕਰਨ ਲਈ ਅਰਥ ਸ਼ਾਸਤਰ ਦੇ ਖੇਤਰ ‘ਚ  ਸ਼ਾਨਦਾਰ ਕਾਰਜਾਂ ਲਈ 2021 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ  ਕੀਤੀ ਗਈ ਹੈ।

2021 ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਲਈ 3 ਅਮਰੀਕੀ ਅਰਥਸ਼ਾਸਤਰੀਆਂ ਡੇਵਿਡ ਕਾਰਡ, ਜੋਸ਼ੁਆ ਡੀ. ਐਂਗ੍ਰਿਸਟ ਅਤੇ ਗਾਈਡੋ ਇਮਬੈਂਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ “ਕੁਦਰਤੀ ਪ੍ਰਯੋਗਾਂ” ਤੋਂ ਸਿੱਟੇ ਕੱਢਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਇਹ ਅਰਥ ਸ਼ਾਸਤਰੀ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਡੀ. ਐਂਗ੍ਰਿਸਟ ਅਤੇ ਸਟੈਨਫੋਰਡ ਸੂਨੀਵਰਸਿਟੀ ਦੇ ਗੁਇਡੋ ਇੰਬੈਂਨਸ ਹਨ।

ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ’ਚ ਅਨੁਭਵ ਦੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਹੈ। ਕੈਨੇਡਾ ’ਚ ਜਨਮੇ ਡੇਵਿਡ ਕਾਰਡ ਨੂੰ ਪੁਰਸਕਾਰ ਦੀ ਅੱਧੀ ਰਕਮ ਮਿਲੇਗੀ ਜਦਕਿ ਐਂਗਰਿਸਟ ਅਤੇ ਗੁਇਡੋ ਬਾਕੀ ਦੀ ਰਕਮ ਦੇ ਅੱਧੋ-ਅੱਧ ਹਿੱਸੇਦਾਰ ਹੋਣਗੇ।

ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਕੈਨੇਡੀਅਨ ਮੂਲ ਦੇ ਡੇਵਿਡ ਕਾਰਡ ਨੂੰ ਘੱਟੋ ਘੱਟ ਉਜਰਤ, ਇਮੀਗ੍ਰੇਸ਼ਨ ਅਤੇ ਸਿੱਖਿਆ ਕਿਰਤ ਬਾਜ਼ਾਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਉਸਦੀ ਖੋਜ ਲਈ ਅੱਧਾ ਇਨਾਮ ਦਿੱਤਾ ਗਿਆ ਹੈ। ਜਦਕਿ ਦੂਜੇ ਅੱਧੇ ਇਨਾਮ ਨੂੰ ਮੈਸੇਚਿਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਐਂਗ੍ਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਈਡੋ ਇਮਬੈਂਸ ਨੂੰ ਮਿਲਿਆ ਹੈ।

- Advertisement -

Share this Article
Leave a comment