ਅਮਰੀਕਾ ‘ਚ ਵਾਪਰੇ ਭਿਆਨਕ ਹਾਦਸੇ ‘ਚ ਖਤਮ ਹੋਇਆ ਪੂਰਾ ਭਾਰਤੀ ਪਰਿਵਾਰ, ਬੱਚਿਆ ਨੂੰ ਮਿਲਣ ਗਏ ਸੀ ਮਾਪੇ

Prabhjot Kaur
2 Min Read

ਨਿਊਯਾਰਕ: ਅਮਰੀਕਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਮਰੀਕਾ ਰਹਿੰਦੇ ਆਪਣੇ ਪੁੱਤਰਾਂ ਨੂੰ ਮਿਲਣ ਪੁੱਜੇ ਮਾਪੇ ਐਰੀਜ਼ੋਨਾ ਘੁੰਮ ਰਹੇ ਸਨ, ਜਦੋਂ ਇਕ ਬੇਕਾਬੂ ਟਰੱਕ ਦੀ ਇਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਚਾਰੇ ਪਰਿਵਾਰਕ ਮੈੰਬਰਾਂ ਦੀ ਮੌਕੇ ‘ਤੇ ਮੌਤ ਹੋ ਗਈ।

ਮ੍ਵਾਰਿਤਕਾਂ ਦੀ ਪਛਾਣ ਪਰਿਵਾਰ ਦੇ ਮੁਖੀ ਗਣੇਪਨ ਨਾਗਰਾਜਨ, ਵਿਜੈ ਲਕਸ਼ਮੀ ਗੋਪਾਲ, ਅਤੀਸ਼ ਨਾਗਰਾਜਨ ਅਤੇ ਦਿਨੇਸ਼ ਨਾਗਰਾਜਨ ਵਜੋਂ ਕੀਤੀ ਗਈ ਹੈ। ਇਹ ਹਾਦਸਾ ਸੈਡੋਨਾ ਸ਼ਹਿਰ ਨੇੜ੍ਹੇ ਹਾਈਵ ਆਈ 17 ‘ਤੇ ਵਾਪਰਿਆ ਜਦੋਂ ਇਕ ਟਰੈਕਟਰ ਟ੍ਰੇਲਰ ਸਟੋਪ ਸਾਈਨ ‘ਤੇ ਨਾਂ ਰੁਕਿਆ ਅਤੇ ਭਾਰਤੀ ਪਰਿਵਾਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਵਿਚ ਅੱਗ ਲੱਗ ਗਈ ਅਤੇ ਸਾਰੇ ਜਣੇ ਅੰਦਰ ਹੀ ਦਮ ਤੋੜ ਗਏ।

ਟਰੱਕ ਡਰਾਈਵਰ ਨੇ ਦਾਅਵਾ ਕੀਤਾ ਕਿ ਬਰੇਕ ਫੇਲ ਹੋਣ ਕਾਰਨ ਹਾਦਸਾ ਵਾਪਰਿਆ ਜਦਕਿ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਬਰੇਕ ਫਲ ਹੋਣ ਬਾਰੇ ਡਰਾਈਵਰ ਪਹਿਲਾਂ ਤੋਂ ਜਾਣਦਾ ਸੀ ਅਤੇ ਅਚਾਨਕ ਬਰੇਕ ਫੇਲ੍ਹ ਹੋਣ ਦਾ ਕਾਰਨ ਕੀ ਰਿਹਾ। ਅਟਾਰਨੀ ਬਰਾਇਨ ਮਿਕਲਸਨ ਨੇ ਦੱਸਿਆ ਕਿ ਮਾਮਲੇ ਦੀ ਹਰ ਕਾਨੂੰਨੀ ਪਹਿਲੂ ਤੋਂ ਘੋਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਲੋਕਾਂ ਤੋਂ ਡੈਸ਼ਕੈਮ ਫੁਟੇਜ ਮੰਗੀ ਗਈ ਹੈ ਜਦਕਿ ਗਵਾਹਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਇੱਕ ਲਾਪਰਵਾਹੀ ਜਾਂ ਮਕੈਨੀਕਲ ਖਰਾਬੀ ਕਾਰਨ ਪੂਰਾ ਪਰਿਵਾਰ ਖ਼ਤਮ ਹੋ ਗਿਆ। ਇਸ ਤੋਂ ਵੱਧ ਦਰਦਨਾਕ ਕੁਝ ਨਹੀਂ ਹੋ ਸਕਦਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕਈ ਜਾਣਕਾਰੀ ਹੋਵੇ ਤਾਂ ਉਹ 843-804-0428 ‘ਤੇ ਸੰਪਰਕ ਕਰ ਸਕਦਾ ਹੈ। ਦੱਸ ਦਈਏ ਕਿ ਪਰਿਵਾਰ ਦਾ 23 ਸਾਲ ਦਾ ਦਿਨੇਸ਼ ਨਾਰਾਜਨ ਅਮਰੀਕਾ ਵਿੱਚ ਗਾਇਕ ਅਤੇ ਸੰਗੀਤਕਾਰ ਵਜੋਂ ਕੰਮ ਕਰ ਰਿਹਾ ਸੀ ਜਦਕਿ ਉਸ ਦਾ ਵੱਡਾ ਭਰਾ ਉਸ ਦੀ ਮਦਦ ਕਰਦਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment