ਗਣਤੰਤਰ ਦਿਵਸ ਮੌਕੇ ਚਾਰ ਥਾਵਾਂ ‘ਤੇ ਹੋਏ ਬੰਬ ਧਮਾਕੇ

TeamGlobalPunjab
1 Min Read

ਗੁਵਾਹਾਟੀ: ਅਸਮ ਦੇ ਡਿਬਰੂਗਢ਼ ਅਤੇ ਚਰਾਇਦੇਵ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਸਵੇਰੇ ਚਾਰ ਧਮਾਕੇ ਹੋਏ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਿੰਨ ਧਮਾਕੇ ਡਿਬਰੂਗਢ਼ ਵਿੱਚ ਅਤੇ ਇੱਕ ਧਮਾਕਾ ਚਰਾਇਦੇਵ ਵਿੱਚ ਹੋਇਆ। ਇਹ ਧਮਾਕੇ ਅਜਿਹੇ ਸਮੇਂ ਵਿੱਚ ਹੋਏ ਹਨ ਜਦੋਂ ਦੇਸ਼ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਿਹਾ ਹੈ।

ਡਿਬਰੂਗਢ਼ ਜਿਲ੍ਹੇ ਵਿੱਚ ਇੱਕ ਧਮਾਕਾ ਗਰਾਹਮ ਬਾਜ਼ਾਰ ਵਿੱਚ ਹੋਇਆ ਅਤੇ ਦੂਜਾ ਏ.ਟੀ ਰੋਡ ‘ਤੇ ਇੱਕ ਗੁਰੁਦੁਆਰੇ ਦੇ ਪਿੱਛੇ ਹੋਇਆ। ਦੋਵੇਂ ਖੇਤਰ ਡਿਬਰੂਗਢ਼ ਪੁਲਿਸ ਥਾਣੇ ਦੇ ਅਧੀਨ ਆਉਂਦੇ ਹਨ। ਪੁਲਿਸ ਨੇ ਦੱਸਿਆ ਕਿ ਹੋਰ ਧਮਾਕਾ ਦੁਲਿਆਜਨ ਤੇਲ ਸ਼ਹਿਰ ਵਿੱਚ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਇੱਕ ਹੋਰ ਧਮਾਕਾ ਚਰਾਇਦੇਵ ਜ਼ਿਲ੍ਹੇ ਦੇ ਸੋਨਾਰੀ ਪੁਲਿਸ ਥਾਣੇ ਦੇ ਤਹਿਤ ਆਉਣ ਵਾਲੇ ਇਲਾਕੇ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ ਉੱਚ ਅਧਿਕਾਰੀ ਘਟਨਾ ਸਥਾਨਾਂ ‘ਤੇ ਪੁੱਜੇ ਹਨ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਅਸਮ ਦੇ ਸੀਐੱਮ ਐੱਸ ਸੋਨੋਵਾਲ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ, ਮੈਂ ਧਮਾਕਿਆਂ ਦੀ ਨਿੰਦਾ ਕਰਦਾ ਹਾਂ। ਇਹ ਕਾਇਰਤਾ ਭਰਿਆਂ ਕੰਮ ਹੈ। ਮੈਂ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਉਨ੍ਹਾਂ ਨੇ ਅਸਮ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਕਾਰਨ ਅਸੀ 33 ਜ਼ਿਲ੍ਹਿਆਂ ਵਿੱਚ ਗਣਤੰਤਰ ਦਿਵਸ ਮਨਾਉਣ ਵਿੱਚ ਸਮਰੱਥ ਰਹੇ।

- Advertisement -

Share this Article
Leave a comment